ETV Bharat / international

ਸ਼੍ਰੀਲੰਕਾ 'ਚ 5 ਅਗਸਤ ਨੂੰ ਹੋਣਗੀਆਂ ਸੰਸਦੀ ਆਮ ਚੋਣਾਂ - sri lanka new president

ਸ਼੍ਰੀਲੰਕਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ 3 ਮਹੀਨਿਆਂ ਤੋਂ ਸੰਸਦੀ ਚੋਣਾਂ ਨੂੰ ਟਾਲਿਆ ਜਾ ਰਿਹਾ ਹੈ। ਹਾਲਾਂਕਿ, ਚੋਣ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ 5 ਅਗਸਤ ਨੂੰ ਚੋਣਾਂ ਕਰਵਾਈਆ ਜਾਣਗੀਆਂ।

ਸ਼੍ਰੀਲੰਕਾ 'ਚ 5 ਅਗਸਤ ਨੂੰ ਹੋਣਗੀਆਂ ਸੰਸਦੀ ਆਮ ਚੋਣਾਂ

author img

By

Published : Jun 12, 2020, 10:24 PM IST

ਕੋਲੰਬੋ: ਸ਼੍ਰੀਲੰਕਾ ਵਿੱਚ ਸੰਸਦੀ ਚੋਣਾਂ 5 ਅਗਸਤ ਨੂੰ ਹੋਣ ਜਾ ਰਹੀਆਂ ਹਨ। ਕੋਰੋਨਾ ਵਾਇਰਸ ਦੇ ਚੱਲਦਿਆਂ 3 ਮਹੀਨਿਆਂ ਦੀ ਦੇਰੀ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਨੇ ਚੋਣਆ ਦੇ ਲਈ ਆਪਣੀ ਮੰਨਜ਼ੂਰੀ ਦੇ ਦਿੱਤੀ ਹੈ। ਕਮਿਸ਼ਨ ਦੇ ਨਿਰਦੇਸ਼ਕ ਮਹਿੰਦਰਾ ਦੇਸ਼ਪ੍ਰਿਆ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਕੋਰੋਨਾ ਵਾਇਰਸ ਦੇ ਚੱਲਦਿਆਂ ਚੋਣਾਂ ਨਹੀਂ ਕਰਵਾ ਸਕੇ। 20 ਜੂਨ ਨੂੰ ਹੋਣ ਵਾਲੀਂ ਸੰਸਦੀ ਆਮ ਚੋਣਾਂ ਹੁਣ 5 ਅਗਸਤ ਨੂੰ ਹੋਣਗੀਆਂ।

ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਕੌਂਸਲ ਦੇ ਸਾਰੇ 3 ਮੈਂਬਰਾਂ ਨੇ ਸਰਬ-ਸੰਮਤੀ ਨਾਲ ਲਿਆ ਹੈ। ਰਾਸ਼ਟਰਪਤੀ ਗੋਟਾਬਾਇਆ ਰਾਜਪੱਕਸ਼ੇ ਨੇ ਨਵੰਬਰ 2019 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਮਾਰਚ ਵਿੱਚ ਸੰਸਦ ਭੰਗ ਕਰ ਦਿੱਤੀ ਸੀ। ਇਸ ਤੋਂ ਬਾਅਦ ਚੋਣਾਂ 25 ਅਪ੍ਰੈਲ ਨੂੰ ਨਿਰਧਾਰਿਤ ਕੀਤੀਆਂ ਗਈਆਂ ਸਨ।

ਦੱਸ ਦਈਏ ਕਿ ਸ਼੍ਰੀਲੰਕਾ ਲਗਾਤਾਰ ਲੌਕਡਾਊਨ ਕਾਰਨ ਲੱਗੀਆਂ ਰੋਕਾਂ ਉੱਤੇ ਕੰਮ ਕਰ ਰਿਹਾ ਹੈ। ਹਾਲਾਂਕਿ ਇੱਕ ਰਾਤ ਦੇਸ਼ ਵਿੱਚ ਕਰਫ਼ਿਊ ਵੀ ਲਾਇਆ ਗਿਆ। ਦੇਸ਼ ਵਿੱਚ ਇਸ ਮਹੀਨੇ ਦੇ ਅੰਤ ਤੱਕ ਸਕੂਲ ਖੁੱਲ੍ਹਣਗੇ ਅਤੇ ਵਿਦੇਸ਼ੀ ਸੈਲਾਨੀਆਂ ਨੂੰ 1 ਅਗਸਤ ਤੋਂ ਆਗਿਆ ਦਿੱਤੀ ਜਾਵੇਗੀ।

ਸ਼੍ਰੀਲੰਕਾ ਵਿੱਚ ਕੋਰੋਨਾ ਵਾਇਰਸ ਦੇ 1877 ਮਾਮਲੇ ਹਨ, ਉੱਥੇ ਹੀ 11 ਮੌਤਾਂ ਹੋਈਆਂ ਹਨ। ਹਾਲ ਦੇ ਹਫ਼ਤੇ ਵਿੱਚ ਇੱਥੇ ਸੰਕਰਮਣ ਦੀ ਰਫ਼ਤਾਰ ਕਾਫ਼ੀ ਹੌਲੀ ਹੈ ਅਤੇ ਮਹੀਨੇ ਦੀ ਸ਼ੁਰੂਆਤ ਤੋਂ ਬਾਅਦ ਇੱਥੇ ਕੋਈ ਵੀ ਮੌਤ ਨਹੀਂ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.