ETV Bharat / international

ਕਿਡਨੀ ਵਿੱਚ ਤੇਜ਼ ਦਰਦ ਨੇ ਸ਼ਰੀਫ਼ ਦੇ ਹਸਪਤਾਲ 'ਚ ਕਢਾਏ ਗੇੜੇ - nawaz sharif

ਸ਼ਰੀਫ਼ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਵੀਰਵਾਰ ਨੂੰ ਉਨ੍ਹਾਂ ਦੇ ਹੋਰ ਟੈਸਟ ਹੋਣੇ ਹਨ।

ਫ਼ੋਟੋ
ਫ਼ੋਟੋ
author img

By

Published : Nov 19, 2020, 10:30 PM IST

ਇਸਲਾਮਾਬਾਦ: ਲੰਡਨ ਵਿੱਚ ਰਹਿ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਇਸ ਹਫ਼ਤੇ ਕਈ ਵਾਰੀ ਹਸਪਤਾਲ ਦੇ ਗੇੜੇ ਲਾਏ ਹਨ। ਇੱਕ ਮੀਡੀਆ ਰਿਪੋਰਟ ਨੇ ਵੀਰਵਾਰ ਨੂੰ ਪਰਿਵਾਰਕ ਸੂਤਰਾਂ ਅਨੁਸਾਰ ਦੱਸਿਆ ਕਿ ਉਨ੍ਹਾਂ ਦੀ ਕਿਡਨੀ ਵਿੱਚ ਤੇਜ਼ ਦਰਦ ਦੇ ਕਾਰਨ ਉਨ੍ਹਾ ਨੂੰ ਇਸ ਹਫ਼ਤੇ ਬਿਨਾਂ ਕਿਸੇ ਪਹਿਲਾਂ ਤੋਂ ਨਿਰਧਾਰਤ ਯੋਜਨਾ ਤਹਿਤ ਹਸਪਤਾਲ ਜਾਣਾ ਪਿਆ।

ਸੂਤਰਾਂ ਨੇ ਡਾਨ ਨਿਊਜ਼ ਨੂੰ ਦੱਸਿਆ, ਸ਼ਰੀਫ਼ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਵੀਰਵਾਰ ਨੂੰ ਉਨ੍ਹਾਂ ਦੇ ਹੋਰ ਟੈਸਟ ਹੋਣੇ ਹਨ। ਸ਼ਰੀਫ਼ ਦੇ ਨਿੱਜੀ ਫਿ਼ਜ਼ੀਸ਼ੀਅਨ ਅਦਨਾਨ ਖਾਨ ਨੇ ਕਿਹਾ, ''ਉਹ ਠੀਕ ਨਹੀਂ ਹਨ ਅਤੇ ਕਿਡਨੀ ਵਿੱਚ ਤੇਜ਼ ਦਰਦ ਹੈ। ਡਾਕਟਰ ਟੈਸਟ ਅਤੇ ਸਕੈਨ ਕਰ ਰਹੇ ਹਨ, ਤਾਂ ਕਿ ਇਸਦਾ ਇਲਾਜ ਕੀਤਾ ਜਾ ਸਕੇ। ਸਾਬਕਾ ਪ੍ਰਧਾਨ ਮੰਤਰੀ ਦੀ ਕਿਡਨੀ ਵਿੱਚ ਪੱਥਰ ਹੈ।''

ਮੰਗਲਵਾਰ ਨੂੰ ਸ਼ਰੀਫ਼ ਦੀ ਕੁੜੀ ਮਰੀਅਮ ਨਵਾਜ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਪੀਐਮਐਲ-ਐਨ ਮੁਖੀ ਕਿਡਨੀ ਵਿੱਚ ਤੇਜ਼ ਦਰਦ ਦੇ ਕਾਰਨ ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਥਾਂ ਮੀਟਿੰਗ ਵਿੱਚ ਸ਼ਾਮਲ ਹੋਈ। ਸ਼ਰੀਫ਼ ਨੂੰ ਨਵੰਬਰ 2019 ਵਿੱਚ ਮੈਡੀਕਲ ਆਧਾਰ 'ਤੇ ਅਦਾਲਤ ਨੇ ਜ਼ਮਾਨਤ ਦਿੱਤੀ ਸੀ ਅਤੇ ਇਲਾਜ ਕਰਵਾਉਣ ਲਈ ਪਾਕਿਸਤਾਨ ਦੇ ਤਹਿਰੀਕ-ਏ-ਇੰਸਾਫ਼ ਸਰਕਾਰ ਤੋਂ ਵਿਦੇਸ਼ ਜਾਣ ਦੀ ਮਨਜੂਰੀ ਦਿਵਾਈ ਸੀ। ਪਾਕਿਸਤਾਨ ਸਰਕਾਰ ਹੁਣ ਉੋੁਸ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ।

ਅਕਾਊਂਟਬਿਲਿਟੀ ਲਈ ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਾਹਜਾਦ ਅਕਬਰ ਨੇ ਬ੍ਰਿਟੇਨ ਦੇ ਗ੍ਰਹਿ ਸਕੱਤਰ ਨਾਲ ਸ਼ਰੀਫ ਨੂੰ ਭੇਜੇ ਜਾਣ ਦੀ ਅਪੀਲ ਕੀਤੀ ਹੈ । ਹਾਲਾਂਕਿ ਉਥੋਂ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.