ਲੰਡਨ: ਆਸਟ੍ਰੀਆ ਦੀ ਰਾਜਧਾਨੀ ਵਿਐਨਾ ਦੇ ਕੌਮਾਂਤਰੀ ਹਵਾਈ ਅੱਡੇ ਵਿੱਚ ਖਾਲਸਾ ਏਡ ਦੇ ਸੰਸਥਾਪਕ ਅਤੇ ਭਾਰਤੀ ਸਿੱਖ ਨਾਗਰਿਕ ਰਵੀ ਸਿੰਘ 'ਤੇ ਨਸਲੀ ਟਿੱਪਣੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਹਵਾਈ ਅੱਡੇ 'ਤੇ ਤਾਇਨਾਤ ਇੱਕ ਮਹਿਲਾ ਸੁਰੱਖਿਆ ਅਧਿਕਾਰੀ ਵੱਲੋਂ ਰਵੀ ਸਿੰਘ ਦੀ ਪੱਗੜੀ ਵਿੱਚ ਬੰਬ ਹੋਣ ਨੂੰ ਲੈ ਕੇ ਟਿੱਪਣੀ ਕੀਤੀ ਗਈ। ਇੱਕ ਸੱਥਾਨਕ ਅਖਬਾਰ ਦੀ ਰਿਪੋਰਟ ਮੁਤਾਬਕ ਰਵੀ ਸਿੰਘ ਇਰਾਕ ਵਿੱਚ ਆਈ.ਐੱਸ ਵੱਲੋਂ ਬੰਧਕ ਬਣਾਇਆਂ ਗਈਆਂ ਮਹਿਲਾਵਾਂ ਦੀ ਮਦਦ ਕਰਨ ਪਿੱਛੋਂ ਬਰਤਾਨੀਆ ਪਰਤ ਰਹੇ ਸਨ। ਵਿਐਨਾ ਦੇ ਹਵਾਈ ਅੱਡੇ 'ਤੇ ਰਵੀ ਸਿੰਘ ਦੀ ਤਲਾਸ਼ੀ ਲਈ ਗਈ। ਉਸ ਤੋਂ ਬਾਅਦ ਮੁੜ ਤੋਂ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਦੀ ਪਗੜੀ ਦੀ ਤਲਾਸ਼ੀ ਲੈਣ ਲਈ ਕਿਹਾ।
ਮਹਿਲਾ ਮੁਲਾਜ਼ਮ ਦਾ ਕਹਿਣਾ ਸੀ ਕਿ ਸਾਨੂੰ ਪੱਗੜੀ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਹ ਕਹਿਣ ਤੋਂ ਬਾਅਦ ਉਹ ਹੱਸਣ ਲੱਗ ਪਈ। ਮਹਿਲਾ ਮੁਲਾਜ਼ਮ ਦੀ ਇਸ ਹਰਕਤ ਤੋਂ ਬਾਅਦ ਰਵੀ ਸਿੰਘ ਨੇ ਉਸ ਨੂੰ ਮਾਫ਼ੀ ਮੰਗਣ ਲਈ ਕਿਹਾ ਤਾਂ ਉਸ ਨੇ ਸਾਫ਼ ਮਨ੍ਹਾਂ ਕਰ ਦਿੱਤਾ।