ਹੈਦਰਾਬਾਦ: ਲੰਡਨ ਦੇ ਮਾਰਲਬਰੋ ਹਾਊਸ ਵਿਖੇ ਸਾਲਾਨਾ ਰਾਸ਼ਟਰਮੰਡਲ ਦਿਵਸ ਦੇ ਸਵਾਗਤ ਵਿਚ ਸ਼ਾਮਲ ਹੁੰਦੇ ਹੋਏ, ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਮੌਜੂਦ ਪਤਵੰਤੇ ਲੋਕਾਂ ਨਾਲ ਹੱਥ ਮਿਲਾਉਣ ਤੋਂ ਪਰਹੇਜ਼ ਕਰਦਿਆਂ ਭਾਰਤੀ ਸੱਭਿਅਤਾ ਮੁਤਾਬਕ ਨਮਸਤੇ (ਸਤਿ ਸ੍ਰੀ ਅਕਾਲ) ਦੀ ਪੇਸ਼ਕਸ਼ ਕੀਤੀ।
ਡੱਚ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਵੀ ਨੀਦਰਲੈਂਡਜ਼ ਦੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਹੱਥ ਮਿਲਾਉਣ ਤੋਂ ਗੁਰੇਜ਼ ਲਈ ਕਿਹਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਵਾਇਰਸ ਦੇ ਫੈਲਣ ਤੋਂ ਰੋਕਣ ਲਈ ਹੱਥ ਮਿਲਾਉਣ ਦੀ ਵਜਾਏ ਭਾਰਤੀ ਸੱਭਿਅਤਾ ਦੇ ਮੁਤਾਬਕ, ਨਮਸਤੇ ਕਰਨ ਲਈ ਕਿਹਾ ਹੈ।
ਜ਼ਿਕਰ ਕਰ ਦਈਏ ਕਿ ਇਸ ਵੇਲੇ ਕੋਰੋਨਾ ਵਾਇਰਸ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਤੱਕ ਫੈਲ ਚੁੱਕਿਆ ਹੈ ਜਿਸ ਨਾਲ 4 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ 1 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹਨ।