ਕਾਬੁਲ:ਕਾਬੁਲ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਦੇ ਨਾਲ ਪੱਗਾਂ ਤੇ ਹਿਜਾਬਾਂ ਦੀ ਵਿਕਰੀ ਤੇ ਕੀਮਤਾਂ ਵਧ ਗਈਆਂ ਹਨ। ਅਜੇ ਇੱਕ ਹਫ਼ਤਾ ਪਹਿਲਾਂ ਹੀ ਤਾਲਿਬਾਨ ਅਫਗਾਨਿਸਤਾਨ ਦੇ ਦੂਜੇ ਸੂਬਿਆਂ ‘ਤੇ ਕਬਜਾ ਕਰਨ ਉਪਰੰਤ ਕਾਬੁਲ ‘ਤੇ ਕਬਜਾ ਕਰਨ ਵਿੱਚ ਕਾਮਯਾਬ ਹੋਏ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਂਝ ਅਜੇ ਤੱਕ ਤਾਲਿਬਾਨ ਨੇ ਹਿਜਾਬ ਤੇ ਪੱਗ ਪਹਿਨਣ ਬਾਰੇ ਕੋਈ ਫਰਮਾਨ ਜਾਰੀ ਨਹੀਂ ਕੀਤਾ ਹੈ ਪਰ ਲੋਕ ਇਹ ਰਿਵਾਜ ਦੇ ਤੌਰ ‘ਤੇ ਪਹਿਨਣ ਲੱਗੇ ਹਨ।
ਇਹ ਵੀ ਪੜ੍ਹੋ:ਤਾਲਿਬਾਨ ਵੱਲੋਂ ਅਮਰੀਕਾ ਨੂੰ ਸਿੱਧੀ ਧਮਕੀ
ਕਾਬੁਲ ਦੇ ਹਿਜਾਬ ਵਿਕ੍ਰੇਤਾ ਫੈਜ ਆਗ੍ਹਾ ਨੇ ਇੱਕ ਅਫਗਾਨੀ ਮੀਡੀਆ ਹਾਊਸ ਨੂੰ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪੱਗਾਂ ਦੀ ਵਿਕਰੀ ਵਧ ਗਈ ਹੈ। ਉਸ ਨੇ ਕਿਹਾ, ‘‘ਇਸ ਤੋਂ ਮੈਂ ਇੱਕ ਦਿਨ ਵਿੱਚ ਚਾਰ ਜਾਂ ਪੰਜ ਹਿਜਾਬਾਂ ਹੀ ਵੇਚਦਾ ਸੀ ਪਰ ਤਾਲਿਬਾਨ ਦੀ ਵਾਪਸੀ ਉਪਰੰਤ ਹੁਣ ਮੈਂ 15 ਤੋਂ 17 ਹਿਜਾਬਾਂ ਵੇਚਦਾ ਹਾਂ। ਖਬਰ ਏਜੰਸੀ ਮੁਤਾਬਕ ਇੱਕ ਹੋਰ ਦੁਕਾਨਦਾਰ ਨਿਆਮਉਲ੍ਹਾ ਨੇ ਵੀ ਦੱਸਿਆ ਕਿ ਹਿਜਬਾਂ ਦੀਆਂ ਕੀਮਤਾਂ ਵਧ ਗਈਆਂ ਹਨ। ਉਸ ਨੇ ਕਿਹਾ ਕਿ ਪਹਿਲਾਂ ਨਾਲੋਂ ਉਸ ਦੀ ਵਿਕਰੀ ਵਿੱਚ ਵਾਧਾ ਹੋ ਗਿਆ ਹੈ।
ਪੱਗਾਂ ਵੇਚਣ ਵਾਲੇ ਅਬਦੁਲ ਮਲਿਕ ਨਾਮੀ ਦੁਕਾਨਦਾਰ ਨੇ ਕਿਹਾ ਕਿ ਪਹਿਲਾਂ ਉਹ ਛੇ ਤੋਂ ਸੱਤ ਹਿਜਾਬਾਂ ਵੇਚਦਾ ਸੀ ਤੇ ਹੁਣ ਵਿਕਰੀ 20 ਤੱਕ ਪੁੱਜ ਗਈ ਹੈ ਤੇ ਤਾਲਿਬਾਨ ਦੇ ਆਉਣ ਨਾਲ ਪੱਗਾਂ ਦੀ ਵਿਕਰੀ ਵੀ ਵਧ ਗਈ ਹੈ। ਉਸ ਦਾ ਕਹਿਣਾ ਹੈ ਕਿ ਕਆਲਟੀ ਮੁਤਾਬਕ ਇੱਕ ਪੱਗ 300 ਤੋਂ 3000 ਅਫਗਾਨੀ ਵਿੱਚ ਵਿਕਦੀ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਹਿਲਾਂ ਉਹ ਸਿਰਫ ਛੇ-ਸੱਤ ਪੱਗਾਂ ਹੀ ਵੇਚਦਾ ਸੀ ਤੇ ਹੁਣ ਉਹ 30 ਦੇ ਕਰੀਬ ਪੱਗਾਂ ਵੇਚ ਲੈਂਦਾ ਹੈ।
ਤਾਲਿਬਾਨ ਦੇ ਦਬਾਅ ਬਗੈਰ ਬਣੀ ਪੱਗ ‘ਚ ਵਧੀ ਰੂਚੀ
ਕਾਬੁਲ ਦੇ 11ਵੇਂ ਪੁਲਿਸ ਜਿਲ੍ਹਾ ਦੇ ਰਹਿਣ ਵਾਲੇ ਖਵਾਜਾ ਅਬਦੁਲ ਜਬਰ ਨਾਮੀ ਦਾ ਵਿਅਕਤੀ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਆਉਣ ਉਪਰੰਤ ਉਸ ਨੇ ਮੁੜ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਹੁਣ ਤੱਕ ਕਰਾਕਲ ਪਹਿਨਦਾ ਸੀ ਪਰ ਹੁਣ ਪੱਗ ਬੰਨ੍ਹਣ ਵਿਚ ਰੂਚੀ ਪੈਦਾ ਹੋ ਗਈ ਹੈ, ਹਾਲਾਂਕਿ ਤਾਲਿਬਾਨ ਨੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ। ਹਿਜਾਬ ਤੇ ਪੱਗਾਂ ਤੋਂ ਇਲਾਵਾ ਕਈ ਹੋਰ ਮੁੱਦੇ ਹਨ, ਜਿਹੜੇ ਕਿ ਤਾਲਿਬਾਨ ਸਰਕਾਰ ਸਥਾਪਤ ਹੋਣ ਉਪਰੰਤ ਤੈਅ ਹੋਣਗੇ।
ਇਹ ਵੀ ਪੜ੍ਹੋ:ਅਫਗਾਨਿਸਤਾਨ ਮੁੱਦੇ 'ਤੇ ਬੋਲੇ ਬਾਇਡਨ- ਮੈਨੂੰ ਕਿਸੇ 'ਤੇ ਭਰੋਸਾ ਨਹੀਂ