ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਵਿਸ਼ਵ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 78.73 ਲੱਖ ਤੱਕ ਪੁੱਜ ਗਈ ਹੈ ਅਤੇ ਇਸ ਵਾਇਰਸ ਨਾਲ ਹੁਣ ਤੱਕ 4.32 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40.43 ਲੱਖ ਲੋਕ ਸਿਹਤਯਾਬ ਹੋ ਗਏ ਹਨ।
ਚੀਨ ਦੇ ਬੀਜਿੰਗ ਵਿੱਚ ਐਤਵਾਰ ਤੱਕ ਤਿੰਨ ਦਿਨਾਂ ਵਿੱਚ 57 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਵੇਖਦਿਆਂ ਬੀਜਿੰਗ ਦੇ ਨੇੜਲੇ 10 ਸ਼ਹਿਰਾਂ ਦੇ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਬੀਜਿੰਗ ਦੀ ਯਾਤਰਾ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਬੀਜਿੰਗ ਦੀਆਂ ਤਿੰਨ ਵੱਡੀਆਂ ਹੋਲਸੇਲ ਮਾਰਕੀਟ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ।
ਹਾਰਬਿਨ ਅਤੇ ਡਾਲੀਅਨ ਸਮੇਤ ਚੀਨ ਦੇ 10 ਸ਼ਹਿਰਾਂ ਨੇ ਆਪਣੇ ਨਾਗਰਿਕਾਂ ਨੂੰ ਅਗਲੇ ਹੁਕਮਾਂ ਤੱਕ ਬੀਜਿੰਗ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ। ਨਿਊਜ਼ ਏਜੰਸੀ ਮੁਤਾਬਕ ਹੁਆਂਗਜਿਆਂਗ ਦੀ ਵੱਡੀ ਕਾਰ ਮਾਰਕੀਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਇਹ ਬੀਜਿੰਗ ਦੇ ਨੇੜੇ ਹੈ ਅਤੇ ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਆਉਂਦੇ ਹਨ। ਇਸ ਨੂੰ ਉੱਚ ਜੋਖਮ ਦੇ ਪੱਧਰ 'ਤੇ ਰੱਖਿਆ ਗਿਆ ਹੈ। ਬੀਜਿੰਗ ਵਿੱਚ ਵੀ ਘੱਟ ਜੋਖਮ ਦੇ ਪੱਧਰ ਨੂੰ ਦਰਮਿਆਨੇ ਜੋਖਮ ਦਾ ਪੱਧਰ ਕਰ ਦਿੱਤਾ ਗਿਆ ਹੈ।