ਨਵੀਂ ਦਿੱਲੀ: ਪਾਕਿਸਤਾਨ ਨੇ ਆਪਣੇ ਨਕਸ਼ੇ ਵਿੱਚ ਪੀਓਕੇ ਨੂੰ ਭਾਰਤ ਦਾ ਹਿੱਸਾ ਦਿਖਾਇਆ ਹੈ। ਪਾਕਿਸਤਾਨ 'ਚ ਕੋਰੋਨਾ ਦੀ ਜਾਣਕਾਰੀ ਦੇਣ ਵਾਲੀ ਅਧਿਕਾਰਕ ਵੈਬਸਾਈਟ Covid.gov.pk 'ਤੇ ਇਹ ਨਕਸ਼ਾ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪੀਓਕੇ ਦਾ ਹਿੱਸਾ ਭਾਰਤ ਦੇ ਹਿੱਸੇ ਦਿਖਾਇਆ ਗਿਆ ਹੈ।
ਹਾਲਾਂਕਿ ਇਹ ਕੋਈ ਗ਼ਲਤੀ ਹੋਈ ਜਾਪਦੀ ਹੈ ਪਰ ਨਕਸ਼ੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ।
ਇਸਦਾ ਦੂਜਾ ਕਾਰਨ ਇਹ ਹੈ ਕਿ ਸਾਈਟ 'ਤੇ ਅਪਲੋਡ ਕੀਤਾ ਨਕਸ਼ਾ ਮਾਈਕ੍ਰੋਸਾੱਫਟ ਦੁਆਰਾ ਬਣਾਇਆ ਗਿਆ ਹੈ। ਸਰਹੱਦਾਂ ਦੇ ਵਿਵਾਦ ਕਾਰਨ ਇਹ ਨਕਸ਼ਾ ਹਰ ਦੇਸ਼ ਵਿੱਚ ਵੱਖਰਾ ਦਿਖਾਈ ਦਿੰਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਪਾਕਿਸਤਾਨ ਆਪਣੇ ਦਾਅਵੇ ਤੋਂ ਪਿੱਛੇ ਹਟ ਗਿਆ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 51 ਲੱਖ ਤੋਂ ਪਾਰ, 3 ਲੱਖ ਮੌਤਾਂ
ਦੱਸ ਦੇਈਏ ਕਿ ਜਦੋਂ ਭਾਰਤ ਵੱਲੋਂ ਮੌਸਮ ਬੁਲੇਟਿਨ ਵਿੱਚ ਗਿਲਗਿਤ-ਬਾਲਟਿਸਤਾਨ ਨੂੰ ਸ਼ਾਮਲ ਕੀਤਾ ਸੀ ਤਾਂ ਪਾਕਿਸਤਾਨ ਕਾਫ਼ੀ ਬੌਖਲਾ ਸੀ।
ਤਕਨੀਕੀ ਪੇਚਾਂ ਦੇ ਕਾਰਨ ਹੁਣ ਇੱਕ ਵਾਰ ਫਿਰ ਪਾਕਿਸਤਾਨ ਨੇ ਅਣਜਾਣੇ 'ਚ ਪੀਓਕੇ ਨੂੰ ਭਾਰਤ ਦਾ ਹਿੱਸਾ ਐਲਾਨ ਦਿੱਤਾ ਹੈ।