ਨਵੀਂ ਦਿੱਲੀ: ਪਾਕਿਸਤਾਨ ਨੇ ਆਪਣੇ ਹਵਾਈ ਖ਼ੇਤਰ ਵਿੱਚ ਭਾਰਤੀ ਉਡਾਣਾਂ ਦੇ ਦਾਖ਼ਲੇ 'ਤੇ ਪਾਬੰਦੀ ਦਾ ਸਮਾਂ ਤੀਜੀ ਵਾਰ 28 ਜੂਨ ਤੱਕ ਵਧਾ ਦਿੱਤਾ ਹੈ। ਪਾਕਿਸਤਾਨ ਦੇ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ।
ਭਾਰਤੀ ਹਵਾਈ ਫ਼ੌਜ ਦੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ 'ਤੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ 26 ਫ਼ਰਵਰੀ ਨੂੰ ਆਪਣਾ ਹਵਾਈ ਖ਼ੇਤਰ ਬੰਦ ਕਰ ਦਿੱਤਾ ਸੀ।
ਪਾਕਿਸਤਾਨ ਦੇ ਸਿਵਲ ਐਵੀਏਸ਼ਨ ਅਥਾਰਟੀ ਵੱਲੋਂ ਜਾਰੀ ਨੋਟਿਸ ਮੁਤਾਬਕ, "ਭਾਰਤ ਵੱਲ ਲੱਗਦੀ ਆਪਣੀ ਪੂਰਵੀ ਸਰਹੱਦ 'ਤੇ ਪਾਕਿਸਤਾਨੀ ਹਵਾਈ ਖ਼ੇਤਰ 28 ਜੂਨ ਤੱਕ ਬੰਦ ਰਹੇਗਾ। ਪੱਛਮੀ ਖ਼ੇਤਰ ਤੋਂ ਉਡਾਣਾਂ ਲਈ ਪੰਜਗੂਰ ਹਵਾਈ ਖ਼ੇਤਰ ਖੁੱਲ੍ਹਾ ਰਹੇਗਾ ਕਿਉਂਕਿ ਏਅਰ ਇੰਡੀਆ ਉਸ ਹਵਾਈ ਖ਼ੇਤਰ ਦੀ ਵਰਤੋਂ ਪਹਿਲਾਂ ਹੀ ਕਰ ਰਿਹਾ ਹੈ।"