ETV Bharat / international

ਪਾਕਿਸਤਾਨ: ਜੁਲਾਈ ਦੇ ਅੰਤ ਤੱਕ 1.2 ਮਿਲੀਅਨ ਕੋਰੋਨਾ ਕੇਸ ਹੋਣ ਦੀ ਸੰਭਾਵਨਾ - Pakistan: 1.2 million corona cases expected by end of July

ਸਥਾਨਕ ਮੰਤਰੀ ਨੇ ਕਿਹਾ ਕਿ ਬਹੁਤ ਦੁੱਖ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਅਗਲੇ ਮਹੀਨੇ ਦੇ ਅੰਤ ਤੱਕ ਪਾਕਿਸਤਾਨ ਵਿੱਚ ਕੋਵਿਡ -19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਬਾਰਾਂ ਲੱਖ ਤੱਕ ਪਹੁੰਚ ਸਕਦੀ ਹੈ।

ਪਾਕਿਸਤਾਨ
ਪਾਕਿਸਤਾਨ
author img

By

Published : Jun 15, 2020, 5:34 PM IST

ਇਸਲਾਮਾਬਾਦ: ਪਾਕਿਸਤਾਨ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਤੋਂ ਸੰਕੇਤ ਮਿਲਦਾ ਹੈ ਕਿ ਇਸ ਸਾਲ ਜੂਨ ਦੇ ਅੰਤ ਤੱਕ ਇਹ ਦੁੱਗਣੇ ਵਧ ਸਕਦੇ ਹਨ ਅਤੇ ਜੁਲਾਈ ਦੇ ਅੰਤ ਤੱਕ ਕੇਸਾਂ ਦੀ ਗਿਣਤੀ 1.2 ਮਿਲੀਅਨ ਤਕ ਪਹੁੰਚਣ ਦੀ ਉਮੀਦ ਹੈ।

ਮੀਡੀਆ ਰਿਪੋਰਟ ਅਨੁਸਾਰ, ਐਤਵਾਰ ਨੂੰ ਇਥੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਯੋਜਨਾ, ਵਿਕਾਸ ਅਤੇ ਵਿਸ਼ੇਸ਼ ਪਹਿਲਕਦਮੀਆਂ ਦੇ ਮੰਤਰੀ ਅਸਦ ਉਮਰ ਨੇ ਕਿਹਾ, “ਅਸੀਂ ਜੂਨ ਦੇ ਮੱਧ ਵਿੱਚ ਹਾਂ ਅਤੇ ਸਾਡੇ ਸਰਗਰਮ ਮਾਮਲਿਆਂ ਦੀ ਗਿਣਤੀ ਡੇਢ ਲੱਖ ਦੇ ਨੇੜੇ ਹੈ। ਉਸਨੇ ਅੱਗੇ ਕਿਹਾ, “ਬਹੁਤ ਦੁੱਖ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਅਗਲੇ ਮਹੀਨੇ ਦੇ ਅੰਤ ਤੱਕ ਪਾਕਿਸਤਾਨ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਬਾਰਾਂ ਲੱਖ ਤੱਕ ਪਹੁੰਚ ਸਕਦੀ ਹੈ।”

ਉਮਰ ਨੇ ਅੱਗੇ ਕਿਹਾ ਕਿ ਇਹ ਸਿਰਫ ਇੱਕ ਹੈ ਅਨੁਮਾਨ ਹੈ, ਇਹ ਨਾ ਤਾਂ ਕਿਸੇ ਕਿਸਮ ਦੀ ਭਵਿੱਖਬਾਣੀ ਹੈ ਅਤੇ ਨਾ ਹੀ ਇਸ ਵਿੱਚ ਕੋਈ ਨਿਸ਼ਚਤਤਾ ਹੈ, ਜੇ ਸਰਕਾਰ ਅਤੇ ਜਨਤਾ ਇਸ ਦੇ ਵਿਰੁੱਧ ਮਿਲ ਕੇ ਕੰਮ ਕਰਦੇ ਹਨ, ਤਾਂ ਇਸ ਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਦਾ ਹੈ।

ਸੋਮਵਾਰ ਸਵੇਰ ਤੱਕ ਪਾਕਿਸਤਾਨ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 139,230 ਤੱਕ ਪਹੁੰਚ ਗਈ ਹੈ ਅਤੇ 2,632 ਲੋਕਾਂ ਦੀ ਮੌਤ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.