ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਆਰਥਿਕ ਕਾਰਵਾਈ ਕਾਰਜ ਬਲ ਤੋਂ ਸਬੰਧਿਤ ਦੋ ਵਿਧਾਇਕਾਂ ਨੂੰ ਕੌਮੀ ਅਸੈਂਬਲੀ ਵਿੱਚ ਵਿਰੋਧੀ ਪੱਖ ਦੇ ਸਪਸ਼ਟ ਵਿਰੋਧ ਦੇ ਬਾਵਜੂਦ ਪਾਸ ਕਰ ਦਿੱਤਾ ਹੈ।
ਸੰਸਦੀ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਬਾਬਰ ਅਵਾਨ ਨੇ ਅੱਤਵਾਦ ਵਿਰੋਧੀ (ਸੋਧ) ਬਿੱਲ 2020 ਅਤੇ ਸੰਯੁਕਤ ਰਾਸ਼ਟਰ (ਸੁਰੱਖਿਆ ਪਰਿਸ਼ਦ) (ਸੋਧ) ਬਿੱਲ 2020 ਨੂੰ ਸਦਨ ਦੀ ਮੇਜ਼ ਉੱਤੇ ਰੱਖ ਦਿੱਤਾ ਹੈ। ਜਦੋਂ ਬਿੱਲਾਂ ਦੀਆਂ ਧਾਰਾਵਾਂ 'ਤੇ ਵੋਟਿੰਗ ਸ਼ੁਰੂ ਹੋਈ ਤਾਂ ਵਿਰੋਧੀ ਮੈਂਬਰ ਖੜ੍ਹੇ ਹੋ ਗਏ ਅਤੇ ਹੰਗਾਮਾ ਕਰਨ ਲੱਗੇ। ਇਸ ਕਾਰਨ ਸਦਨ ਦੇ ਸਪੀਕਰ ਨੂੰ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ।
ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀਆਂ ਟਿੱਪਣੀਆਂ ਕਾਰਨ ਵਿਰੋਧ ਹੋ ਰਿਹਾ ਸੀ। ਕੁਰੈਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਬਿੱਲਾਂ ਦਾ ਸਮਰਥਨ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਸਰਕਾਰ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਸਖ਼ਤੀ ਨੂੰ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ:ਚਾਰ ਭੈਣਾਂ ਇੱਕ ਫੋਨ 'ਤੇ ਕਰ ਰਹੀਆਂ ਆਨਲਾਈਨ ਪੜ੍ਹਾਈ