ਲਾਹੌਰ: ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਰੁੱਧ ਜ਼ਮੀਨ ਦੀ ਵੰਡ ਮਾਮਲੇ ਵਿੱਚ ਗ਼ੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਲਈ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਦਿੱਤੇ ਹਨ।
ਜ਼ਮੀਨ ਦੀ ਵੰਡ ਦੀ ਸੁਣਵਾਈ ਦੌਰਾਨ ਮਾਡਲ ਟਾਉਨ ਪੁਲਿਸ ਇੰਸਪੈਕਟਰ ਬਸ਼ੀਰ ਅਹਿਮਦ ਨੇ ਲਾਹੌਰ ਅਦਾਲਤ ਦੇ ਜੱਜ ਅਸਦ ਅਲੀ ਨੂੰ ਦੱਸਿਆ ਕਿ ਸ਼ਰੀਫ਼ ਆਪਣੇ ਨਿਵਾਸ ਉੱਤੇ ਸੀ। ਪਿਛਲੇ ਮਹੀਨੇ ਹੀ ਅਦਾਲਤ ਨੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ਼ ਦੇ ਵਿਰੁੱਧ ਇੱਕ ਜ਼ਮਾਨਤੀ ਵਾਰੰਟ ਤੇ ਸੰਸਨ ਜਾਰੀ ਕੀਤੇ ਸੀ।
ਉੱਥੇ ਹੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਅਤਾ ਤਰਾਰ ਨੇ ਅਦਾਲਤ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ 70 ਸਾਲ ਪਾਰਟੀ ਮੁਖੀ ਸ਼ਰੀਫ 6 ਮਹੀਨੇ ਤੋਂ ਵਿਦੇਸ਼ ਵਿੱਚ ਹਨ। ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਸ਼ਟਰ ਜਵਾਬਦੇਹੀ ਐਨਏਬੀ ਦੇ ਵਕੀਲ ਹੈਰਿਸ ਕੁਰੈਸ਼ੀ ਨੇ ਅਦਾਲਤ ਵਿੱਚ ਸ਼ਰੀਫ਼ ਦੇ ਵਿਰੁੱਧ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ।
ਅਦਾਲਤ ਨੇ ਐਨਬੀਏ ਵਾਰੰਟ ਜਾਰੀ ਕੀਤਾ ਤੇ ਵਿਦੇਸ਼ ਮੰਤਰਾਲੇ ਨੂੰ ਲੰਡਨ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਜਰੀਏ ਸ਼ਰੀਫ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ:ਫ਼ੀਸ ਮਾਮਲੇ ਨੂੰ ਲੈ ਕੇ ਸਕੂਲ ਦੇ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ