ਕਰਾਚੀ: ਈਰਾਨ ਦੀ ਸਰਹੱਦ ਨਾਲ ਲੱਗਦੇ ਦੱਖਣ-ਪੱਛਮੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸੁਰੱਖਿਆ ਬਲਾਂ ਦੀ ਇਕ ਗਸ਼ਤ ਵਾਲੀ ਗੱਡੀ ਨੇ ਸੜਕ ਕਿਨਾਰੇ ਹੋਏ ਬੰਬ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਸੈਨਾ ਦੇ ਮੇਜਰ ਸਣੇ ਘੱਟੋ-ਘੱਟ 6 ਫੌਜੀ ਜਵਾਨ ਮਾਰੇ ਗਏ।
ਸੈਨਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਈਰਾਨ ਦੀ ਸਰਹੱਦ ਤੋਂ 14 ਕਿਲੋਮੀਟਰ ਦੂਰ ਕੇਚ ਜ਼ਿਲ੍ਹੇ ਦੇ ਬੁਲੇਦਾ ਖੇਤਰ ਵਿੱਚ ਅਰਧ ਸੈਨਿਕ ਬਲ ਦੀ ਫਰੰਟੀਅਰ ਕੋਰ ਦੀ ਇੱਕ ਗੱਡੀ ਨੂੰ ਰਿਮੋਟ ਕੰਟਰੋਲਡ ਦੇਸੀ ਵਿਸਫੋਟਕ ਨੇ ਨਿਸ਼ਾਨਾ ਬਣਾਇਆ।
ਸੈਨਾ ਦੇ ਅਨੁਸਾਰ, "ਇੱਕ ਮੇਜਰ ਅਤੇ ਪੰਜ ਸੈਨਿਕ ਮਾਰੇ ਗਏ, ਜਦ ਕਿ ਇੱਕ ਸੈਨਿਕ ਜ਼ਖਮੀ ਹੋ ਗਿਆ। ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬਲੋਚ ਅੱਤਵਾਦੀ ਅਕਸਰ ਇਸ ਪ੍ਰਾਂਤ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹਨ।"