ਸਿਓਲ: ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਸੀਮਲਾ ਵਿਖੇ ਸੰਪਰਕ ਦਫਤਰ ਨੂੰ ਧਮਾਕਾ ਕਰਕੇ ਉੱਡਾ ਦਿੱਤਾ ਹੈ। ਇਹ ਜਾਣਕਾਰੀ ਏਕੀਕਰਨ ਮੰਤਰਾਲੇ ਨੇ ਦਿੱਤੀ ਹੈ ਤੇ ਇਹ ਆਰੋਪ ਦੱਖਣੀ ਕੋਰੀਆ ਨੇ ਲਗਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਉੱਤਰ ਕੋਰੀਆ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਧਮਕੀ ਦਿੱਤੀ ਸੀ। ਇਸ ਧਮਕੀ ਦੇ ਬਾਅਦ, ਪਿਛਲੇ ਹਫ਼ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਉਨ੍ਹਾਂ ਸਾਲ 2018 ਵਿੱਚ ਸਿਖਰ ਸੰਮੇਲਨ ਦੌਰਾਨ ਹੋਈ ਸ਼ਾਂਤੀ ਸਮਝੌਤੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।
ਉੱਤਰ ਕੋਰੀਆ ਨੇ ਦੱਖਣੀ ਕੋਰੀਆ ਦੇ ਖਿਲਾਫ ਸੈਨਿਕ ਕਾਰਵਾਈ ਕਰਨ ਦੀ ਧਮਕੀਆਂ ਵੀ ਦਿੱਤੀਆਂ ਸੀ।
ਦੱਖਣੀ ਕੋਰੀਆ ਨੇ ਫਿਰ ਕਿਹਾ ਕਿ ਜੇ ਸੰਪਰਕ ਦਫਤਰ ਨੂੰ ਤੋੜ ਦਿੱਤਾ ਗਿਆ ਤਾਂ ਇਹ ਸਮਝੋਤਾ ਕਰਨ ਅਤੇ ਉੱਤਰੀ ਕੋਰੀਆ ਦੇ ਪਰਮਾਣੂ ਮੁੱਦੇ ਦਾ ਗੱਲਬਾਤ ਵਾਲਾ ਹੱਲ ਲੱਭਣ ਲਈ ਜ਼ੋਰ ਦਾ ਝਟਕਾ ਲੱਗੇਗਾ।