ਕਾਬੁਲ: ਅਫਗਾਨਿਸਤਾਨ ਦੇ ਕਾਰਜਕਾਰੀ ਰਾਸ਼ਟਰਪਤੀ (President) ਅਮਰੁੱਲਾਹ ਸਾਲੇਹ ਨੇ ਤਾਲਿਬਾਨ ਕੇ ਕਬਜੇ ਤੋਂ ਬਾਅਦ ਕਿਹਾ ਹੈ ਕਿ ਆਉ ਡਰ ਦੂਰ ਕਰੀਏ ਅਤੇ ਅਧਿਕਾਰ ਦੇ ਲਈ ਖੜ੍ਹੇ ਹੋ ਜਾਉ।ਦੱਸ ਦੇਈਏ ਕਿ ਸਾਲੇਹ ਨੇ ਇਹ ਟਵੀਟ ਕੀਤਾ ਕਿ ਜਦੋਂ ਦੇਸ਼ ਵਿਚੋਂ ਅਮਰੀਕੀ ਫੌਜੀ ਵਾਪਸ ਜਾ ਰਹੇ ਸਨ।
ਦੱਸ ਦੇਈਏ ਜਾਣਕਾਰੀ ਦੇ ਮੁਤਾਬਕ ਅਫਗਾਨਿਸਤਾਨ ਵਿਚੋਂ ਕਰੀਬ 20 ਸਾਲ ਬਾਅਦ ਅਮਰੀਕੀ ਫੌਜੀਆਂ ਦੀ ਵਾਪਸੀ ਹੋਈ ਹੈ। ਇਸਨੂੰ ਲੈ ਕੇ ਅਮਰੀਕੀ ਰਾਸ਼ਟਪਤੀ ਜੋਅ ਬਾਇਡੇਨ ਨੇ ਟਵੀਟ ਕੀਤਾ ਹੈ।
ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਕਰਨ ਵਾਲੇ ਅਮਰੁੱਲਾਹ ਸਾਲੇਹ ਦੇ ਗੜ੍ਹ ਪੰਜਸ਼ੀਰ ਵਿੱਚ ਤਾਲਿਬਾਨ ਨੇ ਇੰਟਰਨੇਟ ਸੇਵਾ ਬੰਦ ਕਰ ਦਿੱਤੀ ਹੈ ਅਤੇ ਨਾਲ ਹੀ ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੜਾਕੇ ਪੰਜਸ਼ੀਰ ਵਿੱਚ ਆ ਗਏ ਹਨ ਪਰ ਬਾਗ਼ੀ ਗੁਟ ਨੇ ਇਸਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਝੂਠ ਬੋਲ ਰਿਹਾ ਹੈ।
ਸਾਲੇਹ ਇਸ ਇਲਾਕੇ ਵਿੱਚ ਹੈ ਅਤੇ ਇਹੀ ਇੱਕਮਾਤਰ ਸੂਬਾ ਹੈ। ਜਿੱਥੇ ਤਾਲਿਬਾਨ ਹੁਣ ਤੱਕ ਕਬਜਾ ਨਹੀਂ ਕਰ ਸਕਿਆ ਹੈ। ਇੰਟਰਨੈਟ ਸੇਵਾ ਬੰਦ ਹੋਣ ਤੋਂ ਪਹਿਲਾਂ ਸਾਲੇਹ ਨੇ ਟਵੀਟ ਕੀਤਾ ਸੀ ਕਿ ਉਹ ਕਦੇ ਵੀ ਅਤੇ ਕਿਸੇ ਵੀ ਪਰਿਸਥਿਤੀ ਵਿੱਚ ਤਾਲਿਬਾਨ ਦੇ ਅੱਤਵਾਦੀਆਂ ਦੇ ਸਾਹਮਣੇ ਨਹੀਂ ਝੁਕਣਗੇ।
ਇਹ ਵੀ ਪੜੋ:ਅਫ਼ਗਾਨਿਸਤਾਨ ’ਚ ਅਮਰੀਕੀ ਡਰੋਨ ਹਮਲੇ ’ਚ 3 ਬੱਚਿਆ ਦੀ ਮੌਤ !