ETV Bharat / international

22 ਸਾਲਾਂ ਬਾਅਦ 14 ਦਸੰਬਰ ਨੂੰ ਮੁੜ ਬਹਾਲ ਹੋਵੇਗੀ ਲਾਹੌਰ-ਵਾਹਘਾ ਰੇਲ ਸੇਵਾ - ਮੁੜ ਬਹਾਲ ਹੋਵੇਗੀ ਲਾਹੌਰ-ਵਾਘਾ ਰੇਲ ਸੇਵਾ

ਲਾਹੌਰ ਤੋਂ ਵਾਹਘਾ ਲਈ ਰੇਲ ਸੇਵਾ ਮੁੜ ਬਹਾਲ ਹੋਵੇਗੀ। ਇਹ ਰੇਲਗੱਡੀ ਲਾਹੌਰ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਅੱਪ ਅਤੇ ਡਾਊਨ ਦੇ ਦੋ-ਦੋ ਚੱਕਰ ਲਗਾਏਗੀ। ਇਹ ਰੇਲਗੱਡੀ ਵਾਹਘਾ ਤੋਂ ਲਾਹੌਰ ਵਿਚਾਲੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ 1997 ਤੱਕ ਚੱਲ ਰਹੀ ਸੀ, ਪਰ ਬਾਅਦ 'ਚ ਕੁੱਝ ਕਾਰਜਸ਼ੀਲ ਅਤੇ ਸੁਰੱਖਿਆ ਕਾਰਨਾਂ ਕਾਰਨ ਇਸ ਨੂੰ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ।

ਮੁੜ ਬਹਾਲ ਹੋਵੇਗੀ ਲਾਹੌਰ-ਵਾਘਾ ਰੇਲ ਸੇਵਾ
ਮੁੜ ਬਹਾਲ ਹੋਵੇਗੀ ਲਾਹੌਰ-ਵਾਘਾ ਰੇਲ ਸੇਵਾ
author img

By

Published : Dec 9, 2019, 10:23 AM IST

ਇਸਲਾਮਾਬਾਦ : 14 ਦਸੰਬਰ ਨੂੰ ਲਾਹੌਰ ਅਤੇ ਵਾਹਘਾ ਰੇਲਵੇ ਸਟੇਸ਼ਨ ਵਿਚਾਲੇ ਮੁੜ ਰੇਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ। 181ਯਾਤਰਿਆਂ ਨੂੰ ਲੈ ਜਾਣ ਵਾਲੀ ਸਮਰਥਾ ਦੀ ਇਹ ਰੇਲ ਸੇਵਾ ਲਗਭਗ 22 ਸਾਲਾਂ ਦੇ ਅੰਤਰਾਲ ਤੋਂ ਬਾਅਦ ਮੁੜ ਬਹਾਲ ਕੀਤੀ ਜਾਵੇਗੀ।

ਇਸ ਬਾਰੇ ਦੱਸਦੇ ਹੋਏ ਪਾਕਿਸਤਾਨ ਦੇ ਮੁੱਖ ਕਾਰਜਕਾਰੀ ਸੁਪਰਡੈਂਟ ਆਮਿਰ ਬਲੋਚ ਨੇ ਕਿਹਾ, " ਇਹ ਸ਼ਟਲ ਟ੍ਰੇਨ ਸ਼ਾਮ ਨੂੰ ਝੰਡੇ ਦੀ ਰਸਮ ਵੇਖਣ ਦੀ ਚਾਹ ਰੱਖਣ ਵਾਲੇ ਯਾਤਰੀਆਂ ਲਈ ਆਵਾਜਾਈ ਦਾ ਸਾਧਨ ਬਣੇਗੀ, ਵਾਘਾ ਸਰਹੱਦ 'ਤੇ ਪਾਕਿਸਤਾਨ ਰੇਂਜਰ ਅਤੇ ਦੂਜੇ ਪਾਸੇ ਭਾਰਤੀ ਸੀਮਾ ਸੁਰੱਖਿਆ ਬੱਲ ਸੁਰੱਖਿਆ ਦਾ ਪ੍ਰਬੰਧ ਕਰਨਗੇ।" ਇਹ ਗੱਲ ਐਕਸਪ੍ਰੈਸ ਟ੍ਰਿਬਯੂਨ ਵੱਲੋਂ ਰੇਲਵੇ ਦੇ ਹਵਾਲੇ ਤੋਂ ਕਹੀ ਗਈ ਹੈ।

ਆਮਿਰ ਬਲੋਚ ਨੇ ਕਿਹਾ ਕਿ ਰੇਲਗੱਡੀ ਚਲਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਇਹ ਰੇਲਗੱਡੀ ਦਿਨ ਵਿੱਚ ਚਾਰ ਚੱਕਰ ਲਗਾਏਗੀ ਅਤੇ ਇਸ ਦਾ ਕਿਰਾਇਆ 30 ਰੁਪਏ ਤੱਕ ਤੈਅ ਕੀਤਾ ਗਿਆ ਹੈ। ਇਸ ਨੂੰ ਰੇਲ ਵਿਭਾਗ ਦੇ ਸੰਸਾਧਨਾਂ ਦੀ ਵਰਤੋਂ ਕਰਕੇ ਦੋ ਯਾਤਰੀ ਕੋਚਾਂ ਅਤੇ ਰੇਲ ਦੇ ਇੰਜਨ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਨਵੇਂ ਰੂਪ 'ਚ ਤਿਆਰ ਕਰ ਦਿੱਤਾ ਗਿਆ ਹੈ। ਇਸ ਰੇਲਗੱਡੀ ਦੋ ਯਾਤਰੀ ਕੋਚਾਂ ਤੋਂ ਇਲਾਵਾ ਇੱਕ ਬ੍ਰੇਕ ਵੈਨ ਨਾਲ ਲੈਸ ਹੈ।

ਉਨ੍ਹਾਂ ਦੱਸਿਆ ਕਿਹਾ ਕਿ ਰੇਲਵੇ ਨੇ ਲਾਹੌਰ ਤੋਂ ਵਾਹਘਾ ਆਉਣ ਵਾਲੇ ਲੋਕਾਂ ਨੂੰ ਆਵਾਜਾਈ ਦੀਆਂ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲ਼ਈ ਰੋਜ਼ਾਨਾ ਦੇ ਅਧਾਰ 'ਤੇ ਮੁੜ ਇਸ ਸੇਵਾ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੀ ਮੰਗ ਵੱਧਦੀ ਹੈ ਤਾਂ ਰੇਲਗੱਡੀ 'ਚ ਹੋਰ ਯਾਤਰੀ ਕੋਚ ਜੋੜੇ ਜਾਣਗੇ ਅਤੇ ਰੇਲਗੱਡੀ ਦੀ ਸੁਵਿਧਾ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਪ੍ਰਸਤਾਵ ਦਿੱਤਾ ਕਿ ਯਾਤਰੀਆਂ ਦੀ ਸਹੂਲਤ ਲਈ ਰੇਲ ਸੇਵਾ ਸ਼ਾਹਦਰਾ ਰੇਲਵੇ ਸਟੇਸ਼ਨ, ਕੋਟ ਲੱਖਪਤ ਅਤੇ ਕੋਟ ਰਾਧਾ ਕ੍ਰਿਸ਼ਨ ਰੇਲਵੇ ਸਟੇਸ਼ਨ ਤੱਕ ਵਧਾ ਦਿੱਤੀ ਜਾਏਗੀ।

ਹੋਰ ਪੜ੍ਹੋ : ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਲੱਗੀ ਅੱਗ, ਜਿੱਥੇ ਕੱਲ੍ਹ ਗਈਆਂ ਸਨ 43 ਜਾਨਾਂ

ਜਾਣਕਾਰੀ ਮੁਤਾਬਕ, ਭਾਰਤ-ਪਾਕਿਸਤਾਨ ਦੀ ਵੰਡ ਤੋਂ ਲੈ ਕੇ 1997 ਤੱਕ ਇਹ ਰੇਲਗੱਡੀ ਵਾਘਾ ਤੋਂ ਲਾਹੌਰ ਵਿਚਕਾਰ ਲੰਬੇ ਸਮੇਂ ਤੱਕ ਚੱਲ ਰਹੀ ਸੀ। ਜਿਸ ਤੋਂ ਬਾਅਦ ਕੁੱਝ ਕਾਰਜਸ਼ੀਲ ਅਤੇ ਸੁਰੱਖਿਆ ਕਾਰਨਾਂ ਕਰਕੇ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ।

Intro:Body:

Indo pak train

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.