ਜਕਾਰਤਾ: ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ਵਿੱਚ ਹੜ੍ਹ ਅਤੇ ਜ਼ਮੀਨ ਖ਼ਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ। ਜਦੋਂ ਕਿ 15 ਹੋਰ ਲੋਕ ਲਾਪਤਾ ਹਨ। ਇਸ ਦੀ ਜਾਣਕਾਰੀ ਇੱਕ ਅਧਿਕਾਰੀ ਨੇ ਸਾਂਝੀ ਕੀਤੀ।
ਸਥਾਨਕ ਨਿਊਜ਼ ਏਜੰਸੀ ਮੁਤਾਬਕ, ਹੜ੍ਹਾਂ ਦੇ ਸ਼ਿਕਾਰ ਹੋਏ ਲੋਕਾਂ ਦੀ ਭਾਲ ਅਤੇ ਉਨ੍ਹਾਂ ਨੂੰ ਬਚਾਉਣ ਦੇ ਕੰਮ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਸੜਕਾਂ 'ਤੇ ਫੈਲੈ ਚਿੱਕੜ ਅਤੇ ਮਲਬੇ ਕਾਰਨ ਬਚਾਅ ਦਲ ਨੂੰ ਅੱਗੇ ਵਧਣ ਵਿੱਚ ਮੁਸ਼ਕਲ ਆ ਰਹੀ ਹੈ।
ਏਜੰਸੀ ਮੁਤਾਬਕ, ਬਚਾਅ ਦਲ ਨੇ ਵੀਰਵਾਰ ਨੂੰ ਕੁੱਲ 11 ਲਾਸ਼ਾਂ ਮਿਲੀਆਂ ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ। ਹਾਲੇ ਵੀ ਉੱਥੇ ਬੱਦਲ ਮੰਡਰਾ ਰਹੇ ਹਨ ਜਿਸ ਕਰਕੇ ਕਦੇ ਵੀ ਮੀਂਹ ਪੈ ਸਕਦਾ ਹੈ। ਇਸ ਲਈ ਬਚਾਅ ਦਲ ਨੂੰ ਹਾਈ ਅਲਰਟ 'ਤੇ ਰੱਖਿਆ ਹੋਇਆ ਹੈ।
ਕੌਮੀ ਆਪਦਾ ਪ੍ਰਬੰਧਨ ਏਜੰਸੀ ਅਨੁਸਾਰ, ਕੁਦਰਤੀ ਆਪਦਾ ਕਾਰਨ ਕਰੀਬ 5,000 ਲੋਕਾਂ ਦੇ ਘਰਾਂ ਵਿੱਚ ਚਿੱਕੜ ਅਤੇ ਹੜ੍ਹਾਂ ਦਾ ਪਾਣੀ ਪਹੁੰਚ ਚੁੱਕਿਆ ਹੈ ਜਿਸ ਨਾਲ ਉਹ ਕਾਫ਼ੀ ਪ੍ਰਭਾਵਿਤ ਹੋਏ ਹਨ।