ਨਵੀਂ ਦਿੱਲੀ : ਭਾਰਤ-ਚੀਨ ਵਿਵਾਦ ਨੂੰ ਲੈ ਕੇ ਮੁੜ ਸਰਹੱਦੀ ਵਿਵਾਦ ਮੁੜ ਵੱਧ ਸਕਦਾ ਹੈ। ਇਸ ਦਾ ਮੁੱਖ ਕਾਰਨ ਹੈ ਚੀਨ ਨੇ ਪੁਰਬੀ ਲੱਦਾਖ 'ਚ ਐਲਓਸੀ LOC 'ਤੇ ਆਪਣੇ ਫੌਜਿਆਂ ਲਈ ਮੁੜ ਟੈਂਟ ਲਾ ਦਿੱਤੇ ਹਨ।
ਚੀਨ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਉਚਾਈ ਵਾਲੇ ਕਈ ਸਰਹੱਦੀ ਖੇਤਰਾਂ ’ਚ ਆਪਣੇ ਜਵਾਨਾਂ ਲਈ ਨਵੇਂ ਮਾਡਿਊਲਰ ਕੰਟੇਨਰ ਆਧਾਰਿਤ ਆਵਾਸ (ਆਰਜ਼ੀ ਤੰਬੂ) ਸਥਾਪਤ ਕੀਤੇ ਹਨ। ਖੇਤਰ ’ਚ ਭਾਰਤੀ ਫ਼ੌਜੀਆਂ ਦੀ ਤਾਇਨਾਤੀ ਦੇ ਜਵਾਬ ’ਚ ਉਸ ਨੇ ਇਹ ਕਦਮ ਚੁੱਕਿਆ ਹੈ। ਇਹ ਟੈਂਟ ਹੋਰਨਾਂ ਕਈ ਥਾਵਾਂ ਤੋਂ ਤਾਸ਼ੀਗੋਂਗ, ਮਾਂਜਾ, ਹਾਟ ਸਪ੍ਰਿੰਗਸ ਅਤੇ ਚੁਰੂਪ ਕੋਲ ਲਾਏ ਗਏ ਹਨ, ਜਿਹਡ਼ੇ ਖੇਤਰ ’ਚ ਦੋਵਾਂ ਧਿਰਾਂ ਵਿਚਾਲੇ ਤਣਾਅ ਨੂੰ ਦਰਸਾਉਂਦਾ ਹੈ।
ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਬੀਤੇ ਸਾਲ ਵੀ ਇਸ ਖੇਤਰ ਵਿੱਚ ਆਪਣੀ ਹਿਮਾਕਤ ’ਤੇ ਭਾਰਤੀ ਪ੍ਰਤੀਕਿਰਿਆ ਦੇ ਅਸਰ ਨੂੰ ਮਹਿਸੂਸ ਕਰ ਰਹੀ ਹੈ। ਚੀਨੀ ਫ਼ੌਜ ਨੂੰ ਇਸ ਖੇਤਰ ’ਚ ਫ਼ੌਜੀਆਂ ਦੀ ਲੰਬੀ ਤਾਇਨਾਤੀ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਚੀਨੀ ਕਾਰਵਾਈ ਤੋਂ ਬਾਅਦ ਭਾਰਤੀ ਪ੍ਰਤੀਕਿਰਿਆ ਨੇ ਗੁਆਂਢੀ ਦੇਸ਼ ਨੂੰ ਹੈਰਾਨ ਕਰ ਦਿੱਤਾ। ਖ਼ਾਸ ਕਰਕੇ ਗਲਵਾਨ ਘਾਟੀ ਦੇ ਸੰਘਰਸ਼ ਤੋਂ ਬਾਅਦ ਉਸ ਨੇ ਉਨ੍ਹਾਂ ਖੇਤਰਾਂ ’ਚ ਫ਼ੌਜੀਆਂ ਨੂੰ ਤਾਇਨਾਤ ਕੀਤਾ ਜਿੱਥੇ ਪਹਿਲਾਂ ਕਦੇ ਤਾਇਨਾਤੀ ਨਹੀਂ ਹੁੰਦੀ ਸੀ।
ਸੂਤਰਾਂ ਨੇ ਦੱਸਿਆ ਕਿ ਸਾਡੀ ਰਣਨੀਤੀ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਹ ਸਾਡੇ ਜਵਾਬ ’ਤੇ ਪ੍ਰਤੀਕਿਰਿਆ ਦੇ ਰਹੇ ਹਨ। ਅਸੀਂ ਪੀਐੱਲਏ ਨੂੰ ਸਰਹੱਦਾਂ ’ਤੇ ਤਾਇਨਾਤੀ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਮਜਬੂਰ ਕੀਤਾ ਹੈ। ਨਵੀਂ ਤਾਇਨਾਤੀ ਚੀਨੀ ਫ਼ੌਜੀਆਂ ਦੇ ਮਨੋਬਲ ਨੂੰ ਪ੍ਰਭਾਵਤ ਕਰਦੀ ਵਿਖਾਈ ਦੇ ਰਹੀ ਹੈ। ਕਿਉਂਕਿ ਉਨ੍ਹਾਂ ਨੇ ਅਜਿਹੇ ਕਠੋਰ ਤੇ ਮੁਸ਼ਕਲ ਭਰੇ ਹਲਾਤਾਂ 'ਚ ਵਿੱਚ ਕੰਮ ਨਹੀਂ ਕੀਤਾ ਹੈ ਤੇ ਨਾਂ ਹੀ ਉਨ੍ਹਾਂ ਇਹ ਕਰਨ ਦੀ ਆਦਤ ਹੈ। ਇਹ ਨਵੇਂ ਟੈਂਟ ਪਿਛਲੇ ਸਾਲ ਦੋਵਾਂ ਧਿਰਾਂ ਵਿਚਾਲੇ ਤਣਾਅ ਵਧਣ ਤੋਂ ਬਾਅਦ ਚੀਨੀ ਫ਼ੌਜ ਵੱਲੋਂ ਬਣਾਏ ਗਏ ਫ਼ੌਜੀ ਕੈਂਪਾਂ ਤੋਂ ਇਲਾਵਾ ਬਣਾਏ ਗਏ ਹਨ।
ਇਹ ਵੀ ਪੜ੍ਹੋ : ਪਾਕਿ ਧਮਾਕੇ 'ਚ ਜਿਨਾਹ ਦਾ ਬੁੱਤ ਤਬਾਹ