ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ। ਇਸ ਸਬੰਧੀ ਡਾਕਟਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਰੀਫ ਨੂੰ ਆਈਟੀਪੀ ਨਾਮਕ ਬਿਮਾਰੀ ਹੈ ਅਤੇ ਬਲੀਡਿੰਗ ਡਿਸਆਰਡਰ ਹੈ ਪਰ ਉਨ੍ਹਾਂ ਦੇ ਪਲੇਟਲੈਟ ਅਜੇ ਸਥਿਰ ਹੈ।
ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਸਰਵਿਸ ਇੰਸੀਟੀਚਿਊਟ ਆਫ਼ ਮੈਡੀਕਲ ਸਾਇੰਸ ਦੇ ਪ੍ਰਿੰਸੀਪਲ ਪ੍ਰੋਫੈਸਰ ਮਹਿਮੂਦ ਅਜਾਜ ਨੇ ਕਿਹਾ ਕਿ ਜਦੋਂ ਤੱਕ ਸਾਬਕਾ ਪ੍ਰਧਾਨ ਮੰਤਰੀ ਦਾ ਇਲਾਜ ਪੂਰਾ ਨਹੀਂ ਹੋ ਜਾਂਦਾ ਉਨ੍ਹਾਂ ਸਮਾਂ ਉਹ ਹਸਪਤਾਲ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਰੀਫ ਨੇ ਅਜੇ ਤੱਕ ਇਲਾਜ ਲਈ ਕਿਤੇ ਹੋਰ ਜਾਣ ਦੀ ਗੱਲ ਨਹੀਂ ਕਹੀ ਹੈ।
ਸ਼ਰੀਫ ਦਾ ਮਾ ਅਤੇ ਭੈਣ ਉਸ ਦਾ ਹਾਲ ਜਾਣਨ ਲਈ ਐਤਵਾਰ ਨੂੰ ਹਸਪਤਾਲ ਪੁੱਜੇ ਸੀ। ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਹਾਈਕੋਰਟ ਨੇ ਸ਼ਰੀਫ ਨੂੰ ਅਲ-ਅਜੀਜਿਆ ਭ੍ਰਿਸ਼ਟਾਚਾਰ ਮਾਮਲੇ ਵਿੱਚ 29 ਅਕਤੂਬਰ ਤੱਕ ਮੈਡੀਕਲ ਆਧਾਰ ਤੇ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਲਾਹੌਰ ਕੋਰਟ ਨੇ ਵੀ ਚੌਧਰੀ ਸ਼ੁਗਰ ਮਿਲ ਮਾਮਲੇ ਵਿੱਚ ਜ਼ਮਾਨਤ ਦਿੱਤੀ ਸੀ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਹੀ ਸ਼ਰੀਫ ਨੂੰ ਮੈਡੀਕਲ ਆਧਾਰ ਤੇ ਜ਼ਮਾਨਤ ਮਿਲੀ ਹੈ।