ETV Bharat / international

ਲੱਦਾਖ ਵਿਵਾਦ: ਮੋਦੀ-ਜਿਨਪਿੰਗ ਪਹਿਲੀ ਵਾਰ ਹੋਣਗੇ ਆਹਮੋ-ਸਾਹਮਣੇ - ਅਸਲ ਕੰਟਰੋਲ ਰੇਖਾ

ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਜਾਰੀ ਹੈ। 14-15 ਜੂਨ ਦੀ ਦਰਮਿਆਨੀ ਰਾਤ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਾਲੇ ਤਕਰਾਰ ਲਗਾਤਾਰ ਬਣਿਆ ਹੋਇਆ ਹੈ। ਹਾਲਾਂਕਿ, ਫ਼ੌਜ ਪੱਧਰ 'ਤੇ ਗੱਲਬਾਤ ਦੇ ਕਈ ਦੌਰਾਂ ਵਿੱਚ, ਤਣਾਅ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ 'ਤੇ ਤੀਬਰ ਵਿਚਾਰ ਵਟਾਂਦਰੇ ਹੋਏ ਹਨ। ਇਸ ਦੌਰਾਨ, ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਆਹਮੋ-ਸਾਹਮਣੇ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।

ਲੱਦਾਖ ਵਿਵਾਦ: ਮੋਦੀ-ਜਿਨਪਿੰਗ ਪਹਿਲੀ ਵਾਰ ਹੋਣਗੇ ਆਹਮੋ-ਸਾਹਮਣੇ
ਤਸਵੀਰ
author img

By

Published : Oct 6, 2020, 3:18 PM IST

ਨਵੀਂ ਦਿੱਲੀ: ਬ੍ਰਿਕਸ ਸੰਮੇਲਨ 17 ਨਵੰਬਰ ਨੂੰ ਵਰਚੁਅਲ ਢੰਗ ਨਾਲ ਕਰਵਾਇਆ ਜਾਣਾ ਹੈ। ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨੇੜੇ ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਖੜੇ ਹੋਏ ਵਿਵਾਦ ਦੇ ਵਿੱਚ ਇਸ ਦੀ ਮਹੱਤਤਾ ਵਧੀ ਹੈ। ਦਰਅਸਲ, ਲਗਭਗ ਪੰਜ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਪਹਿਲੀ ਵਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਇੱਕ ਦੂਜੇ ਦੇ ਸਾਹਮਣੇ ਆਉਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਮੋਦੀ ਅਤੇ ਜਿਨਪਿੰਗ ਬ੍ਰਿਕਸ ਵਿੱਚ 17 ਨਵੰਬਰ ਨੂੰ ਹੋਣ ਵਾਲੇ ਸਾਲਾਨਾ ਬ੍ਰਿਕਸ ਸੰਮੇਲਨ ਵਿੱਚ ਡਿਜੀਟਲ ਦੇ ਜ਼ਰੀਏ ਇੱਕ ਦੂਜੇ ਦਾ ਸਾਹਮਣਾ ਕਰ ਸਕਦੇ ਹਨ। ਇਸ ਸਮਾਰੋਹ ਦੇ ਪ੍ਰਬੰਧ ਨਾਲ ਜੁੜੇ ਇੱਕ ਡਿਪਲੋਮੈਟ ਨੇ ਕਿਹਾ ਕਿ ਮੋਦੀ ਅਤੇ ਜ਼ਿਨਪਿੰਗ ਦੋਵੇਂ ਇਸ ਡਿਜੀਟਲ ਕਾਨਫ਼ਰੰਸ ਵਿੱਚ ਸ਼ਾਮਿਲ ਹੋਣਗੇ।

ਬ੍ਰਿਕਸ ਦੀ ਪ੍ਰਧਾਨਗੀ ਹਰ ਸਾਲ ਬਦਲਦੀ ਰਹਿੰਦੀ ਹੈ ਅਤੇ ਇਸ ਸਾਲ ਰੂਸ ਇਸ ਦਾ ਪ੍ਰਧਾਨ ਹੈ। ਉਸ ਨੇ ਐਲਾਨ ਕੀਤਾ ਹੈ ਕਿ ਇਸ ਵਾਰ 17 ਨਵੰਬਰ ਨੂੰ ਵੀਡੀਓ ਕਾਨਫ਼ਰੰਸ ਦੁਆਰਾ ਇੱਕ ਸਾਲਾਨਾ ਕਾਨਫ਼ਰੰਸ ਹੋਵੇਗੀ।

ਬ੍ਰਿਕਸ ਤੇਜ਼ੀ ਨਾਲ ਉੱਭਰ ਰਹੇ ਪੰਜ ਅਰਥਚਾਰਿਆਂ- ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦਾ ਸੰਗਠਨ ਹੈ। ਇਹ ਪੰਜ ਦੇਸ਼ ਵਿਸ਼ਵ ਦੀ ਆਬਾਦੀ ਦਾ 42 ਫ਼ੀਸਦੀ ਹਨ ਅਤੇ ਵਿਸ਼ਵ ਦੇ ਕੁੱਲ ਘਰੇਲੂ ਉਤਪਾਦਾਂ ਵਿੱਚ ਇਨ੍ਹਾਂ ਦੀ ਹਿੱਸੇਦਾਰੀ 23 ਫ਼ੀਸਦੀ ਹੈ।

ਰੂਸੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, “ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਵਿੱਚ ਇਸ ਵਾਰ ਦਾ ਵਿਸ਼ਾ“ ਵਿਸ਼ਵਵਿਆਪੀ ਸਥਿਰਤਾ, ਸੁਰੱਖਿਆ ਭਾਈਵਾਲੀ ਅਤੇ ਨਵੀਨਤਾਕਾਰੀ ਵਿਕਾਸ ਵਿੱਚ ਬ੍ਰਿਕਸ ਦੇਸ਼ਾਂ ਦੀ ਭਾਈਵਾਲੀ ਹੈ।”

ਪਿਛਲੇ ਸਾਲਾਂ ਵਿੱਚ, ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਸ਼ਿਨਪਿੰਗ ਨੇ ਬ੍ਰਿਕਸ ਦੇਸ਼ਾਂ ਦੀਆਂ ਸਾਰੀਆਂ ਕਾਨਫ਼ਰੰਸਾਂ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ।

ਪਿਛਲੇ ਸਾਲ ਇਹ ਸੰਮੇਲਨ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲਿਆ ਵਿੱਚ ਹੋਇਆ ਸੀ। ਇਸ ਕਾਨਫ਼ਰੰਸ ਦੇ ਦੌਰਾਨ, ਮੋਦੀ ਅਤੇ ਜ਼ਿਨਪਿੰਗ ਨੇ ਦੋ-ਪੱਖੀ ਬੈਠਕ ਕੀਤੀ ਸੀ।

ਦੱਸ ਦਈਏ ਕਿ ਮਈ ਵਿੱਚ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹਿੰਸਕ ਘਟਨਾਵਾਂ ਤੋਂ ਬਾਅਦ ਵਿਵਾਦ ਦੀ ਸ਼ੁਰੂਆਤ ਹੋਈ ਸੀ, ਜਿਸ ਕਾਰਨ ਦੁਵੱਲੇ ਸਬੰਧਾਂ ਵਿੱਚ ਤਣਾਅ ਵੱਧ ਰਿਹਾ ਹੈ।

ਦੋਵਾਂ ਪਾਸਿਆਂ ਦੇ ਵਿਵਾਦ ਨੂੰ ਖ਼ਤਮ ਕਰਨ ਲਈ, ਤਣਾਅ ਨੂੰ ਘਟਾਉਣ ਲਈ ਸੈਨਿਕ ਅਤੇ ਕੂਟਨੀਤਕ ਪੱਧਰ 'ਤੇ ਨਿਰੰਤਰ ਗੱਲਬਾਤ ਕੀਤੀ ਜਾ ਰਹੀ ਹੈ।

ਰੂਸ ਦੀ ਸਰਕਾਰ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਸ ਸਾਲ ਪੰਜ ਦੇਸ਼ਾਂ ਨੇ ਤਿੰਨ ਵੱਡੇ ਥੰਮ੍ਹਾਂ, ਸ਼ਾਂਤੀ ਅਤੇ ਸੁਰੱਖਿਆ, ਆਰਥਿਕ ਅਤੇ ਵਿੱਤੀ ਤੇ ਸੱਭਿਆਚਾਰਕ ਅਤੇ ਰਣਨੀਤਿਕ ਭਾਈਵਾਲੀ ਅਤੇ ਲੋਕਾਂ ਦੇ ਵਿੱਚ ਸੰਪਰਕ ਨੂੰ ਲੈ ਕੇ ਨੇੜਲੇ ਰਣਨੀਤਕ ਭਾਈਵਾਲੀ ਨੂੰ ਜਾਰੀ ਰੱਖਿਆ ਹੈ।"

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਲਾਹਕਾਰ ਐਂਟਨ ਕੋਬੀਕੋਵ ਨੇ ਕਿਹਾ ਕਿ ਗਲੋਬਲ ਕੋਰੋਨਾ ਮਹਾਮਾਰੀ ਫੈਲਣ ਦੇ ਬਾਵਜੂਦ ਰੂਸ ਦੀ ਪ੍ਰਧਾਨਗੀ ਹੇਠ ਬ੍ਰਿਕਸ ਦੇਸ਼ਾਂ ਦੀਆਂ ਸਰਗਰਮੀਆਂ ਜਾਰੀ ਹਨ।

ਉਨ੍ਹਾਂ ਕਿਹਾ, ‘ਜਨਵਰੀ ਤੋਂ ਬਾਅਦ ਵੀਡੀਓ ਕਾਨਫ਼ਰੰਸ ਰਾਹੀਂ 60 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਬ੍ਰਿਕਸ ਦੇਸ਼ਾਂ ਦੀ ਬਿਹਤਰੀ ਲਈ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ, ਇਹ ਬ੍ਰਿਕਸ ਕਾਨਫ਼ਰੰਸ ਤਾਜ ਵਿੱਚ ਇੱਕ ਮਣੀ ਵਾਂਗ ਸਾਬਿਤ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.