ਚੰਡੀਗੜ੍ਹ: ਪਾਕਿਸਾਤਨ ਵਿੱਚ ਇੱਕ ਵਾਰ ਫੇਰ ਘੱਟ ਗਿਣਤੀਆਂ ਨਾਲ ਧੱਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਪਾਕਿਸਤਾਨ ਮੀਡੀਆ ਦੇ ਅਨੁਸਾਰ ਮੰਦਰ ਵਿੱਚ ਮੂਰਤੀ ਨਾਲ ਭੰਨਤੋੜ (Hindu temple desecrated) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ! ਜਿਸ ਸਬੰਧੀ ਜਾਣਕਾਰੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਸਿਰਸਾ ਨੇ ਦੱਸਿਆ ਕਿ ਰਣਚੌਰ ਲਾਈਨ, ਕਰਾਚੀ ਪਾਕਿਸਤਾਨ ਵਿੱਚ ਇਹ ਘਟਨਾ ਵਾਪਰੀ ਹੈ, ਜਿਥੇ ਹਥੌੜੇ ਨਾਲ ਮੂਰਤੀ ਤੋੜੀ ਗਈ ਹੈ, ਜਿਸ ਤੋਂ ਬਾਅਦ ਉਥੇ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ, ਤੇ ਘੱਟ ਗਿਣਤੀ ਦੇ ਲੋਕ ਸਹਿਮੇ ਹੋਏ ਹਨ।
ਇਹ ਵੀ ਪੜੋ: ਅਮਰੀਕਾ ‘ਚ ਤੇਜ਼ੀ ਨਾਲ ਫੈਲ ਰਿਹੈ ਓਮੀਕਰੋਨ, ਰਾਸ਼ਟਰਪਤੀ ਜੋ ਬਾਈਡਨ ਨੇ ਵੈਕਸੀਨ ਲਵਾਉਣ ਦੀ ਕੀਤੀ ਅਪੀਲ
ਸਿਰਸਾ ਨੇ ਦਿੱਤੀ ਜਾਣਕਾਰੀ
ਸਿਰਸਾ ਨੇ ਲਿਖਿਆ ਕਿ ਰਣਚੌਰ ਲਾਈਨ, ਕਰਾਚੀ ਪਾਕਿਸਤਾਨ ਵਿੱਚ ਇੱਕ ਹੋਰ ਹਿੰਦੂ ਮੰਦਰ ਦੀ ਬੇਅਦਬੀ (Hindu temple desecrated) ਕੀਤੀ ਗਈ ਹੈ। ਹਮਲਾਵਰਾਂ ਨੇ ਮੂਰਤੀ ਨੂੰ ਪੂਜਾ ਕਰਨ ਯੋਗ ਨਹੀਂ ਕਹਿ ਕੇ ਉਸ ਦੀ ਭੰਨਤੋੜ ਕੀਤੀ। ਇਹ ਪਾਕਿਸਤਾਨ ਦੀਆਂ ਘੱਟ-ਗਿਣਤੀਆਂ ਵਿਰੁੱਧ ਸਰਕਾਰੀ ਸਮਰਥਨ ਪ੍ਰਾਪਤ ਅੱਤਵਾਦ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਆਪਣੇ ਧਰਮ 'ਤੇ ਅਜਿਹੇ ਲਗਾਤਾਰ ਹਮਲਿਆਂ ਤੋਂ ਦੁਖੀ ਹਨ ਜਦੋਂਕਿ ਪਾਕਿ ਸਰਕਾਰ ਅਜਿਹੀ ਵਤੀਰੇ 'ਤੇ ਚੁੱਪ ਰਹਿਣਾ ਚੁਣਦੀ ਹੈ। ਮੈਂ ਤਾਕੀਦ ਕਰਦਾ ਹਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਜੀ ਇਸ ਮੁੱਦੇ ਨੂੰ ਵਿਸ਼ਵ ਪੱਧਰ 'ਤੇ ਉਠਾਉਣ ਤੇ ਸਰਹੱਦ ਪਾਰ ਦੇ ਹਿੰਦੂਆਂ/ਸਿੱਖਾਂ ਦੇ ਧਰਮ ਦੀ ਆਜ਼ਾਦੀ ਦਾ ਸਮਰਥਨ ਕਰਨ।
ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਘੱਟ ਗਿਣਤੀਆਂ ਨਾਲ ਪਾਕਿਸਤਾਨ ਵਿੱਚ ਧੱਕਾ ਕੀਤਾ ਗਿਆ ਹੈ।
ਇਹ ਵੀ ਪੜੋ: ਸਿੱਧੂ ਦੇ ਹੱਕ ’ਚ ਉੱਤਰੇ ਸੁਖਪਾਲ ਖਹਿਰਾ, ਰਾਣਾ ਗੁਰਜੀਤ ਨੂੰ ਦੱਸਿਆ ਦਲਾਲ