ETV Bharat / international

ਵਰਚੁਅਲ ਢੰਗ ਨਾਲ 21-22 ਨਵੰਬਰ ਨੂੰ ਆਯੋਜਿਤ ਹੋਵੇਗਾ ਜੀ 20 ਸਮੂਹ ਸੰਮੇਲਨ - ਕੋਰੋਨਾ ਵਾਇਰਸ ਮਹਾਂਮਾਰੀ

ਜੀ20 ਸਮੂਹ ਸੰਮੇਲਨ 21-22 ਨਵੰਬਰ ਨੂੰ ਵਰਚੁਅਲ ਢੰਗ ਨਾਲ ਆਯੋਜਿਤ ਕੀਤਾ ਜਾਵੇਗਾ। ਜੀ 20 ਦੇ ਮੌਜੂਦਾ ਚੇਅਰਮੈਨ ਸਾਊਦੀ ਅਰਬ ਨੇ ਕਿਹਾ ਹੈ ਕਿ ਇਹ ਸੰਮੇਲਨ ਕੋਰਨਾ ਮਹਾਂਮਾਰੀ ਦੇ ਪ੍ਰਭਾਵਾਂ, ਭਵਿੱਖ ਦੀਆਂ ਸਿਹਤ ਸੁਰੱਖਿਆ ਯੋਜਨਾਵਾਂ ਅਤੇ ਵਿਸ਼ਵਵਿਆਪੀ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਦੇ ਕਦਮਾਂ ਉੱਤੇ ਕੇਂਦਰਤ ਹੋਵੇਗਾ।

ਵਰਚੁਅਲ ਢੰਗ ਨਾਲ 21-22 ਨਵੰਬਰ ਨੂੰ ਆਯੋਜਿਤ ਹੋਵੇਗਾ ਜੀ 20 ਸਮੂਹ ਸੰਮੇਲਨ

author img

By

Published : Nov 16, 2020, 6:25 AM IST

ਨਵੀਂ ਦਿੱਲੀ: ਦੁਨੀਆ ਦੀਆਂ 20 ਵੱਡੀਆਂ ਅਰਥਵਿਵਸਥਾਵਾਂ ਦੇ ਸਮੂਹ ਜੀ20 ਦੇ ਮੌਜੂਦਾ ਚੇਅਰਮੈਨ ਸਾਊਦੀ ਅਰਬ ਨੇ ਐਤਵਾਰ ਨੂੰ ਕਿਹਾ ਕਿ ਸਮੂਹ ਦਾ ਆਗਾਮੀ ਸੰਮੇਲਨ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਹ ਕਾਨਫਰੰਸ 21-22 ਨਵੰਬਰ ਨੂੰ ਵਰਚੁਅਲ ਤਰੀਕੇ ਨਾਲ ਆਯੋਜਿਤ ਹੋਣ ਵਾਲੀ ਹੈ।

ਸਾਊਦੀ ਅਰਬ ਨੇ ਇਹ ਟਿੱਪਣੀ ਅਜਿਹੇ ਸਮੇਂ 'ਚ ਕੀਤੀ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਵਿਸ਼ਵਵਿਆਪੀ ਆਰਥਿਕਤਾ ਨੂੰ ਉਭਾਰਣ 'ਚ ਮਦਦ ਕਰਨ ਲਈ ਜੀ20 ਨਾਲ ਵਿੱਤੀ ਸਹਾਇਤਾ, ਕਰਜ਼ੇ ਵਿੱਚ ਕਟੌਤੀ ਅਤੇ ਹੋਰ ਵਿੱਤੀ ਉਪਾਵਾਂ ਦੀ ਉਮੀਦ ਕੀਤੀ ਜਾ ਰਹੀ ਹੈ।

ਭਾਰਤ ਵਿੱਚ ਸਾਊਦੀ ਅਰਬ ਦੇ ਰਾਜਦੂਤ ਸਾਊਦ ਬਿਨ ਮੁਹੰਮਦ ਅਲ ਸਤੀ ਨੇ ਕਿਹਾ ਕਿ ਸੰਮੇਲਨ ਵਿੱਚ ਵੱਡੇ ਪੱਧਰ ‘ਤੇ ਕੋਰਨਾ ਮਹਾਂਮਾਰੀ ਨਾਲ ਪ੍ਰਭਾਵਤ, ਭਵਿੱਖ ਵਿੱਚ ਸਿਹਤ ਸੁਰੱਖਿਆ ਦੀਆਂ ਯੋਜਨਾਵਾਂ ਅਤੇ ਵਿਸ਼ਵਵਿਆਪੀ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਦੇ ਕਦਮਾਂ ਉੱਤੇ ਕੇਂਦਰਤ ਕੀਤਾ ਜਾਵੇਗਾ।

ਅਲ ਸਤੀ ਨੇ ਕਿਹਾ ਕਿ ਸਾਊਦੀ ਅਰਬ ਉਸ ਗਿਆਨ ਅਤੇ ਤਜਰਬੇ ਦੀ ਕਦਰ ਕਰਦਾ ਹੈ ਜੋ ਭਾਰਤ ਨੇ ਜੀ -20 ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਮਹਾਂਮਾਰੀ ਨਾਲ ਲੜ੍ਹਨ ਲਈ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਮੈਡੀਕਲ ਸਮਾਨ ਅਤੇ ਸਪਲਾਈ ਵਧਾਉਣ ਦੇ ਭਾਰਤ ਦੇ ਮਹੱਤਵਪੂਰਣ ਯਤਨਾਂ ਨੂੰ ਵੀ ਅਹਿਮ ਸਮਝਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.