ਤਹਿਰਾਨ: ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਈਰਾਨ ਦੇ ਸੈਨਿਕ ਕਮਾਂਡਰ ਕਾਸੀਮ ਸੁਲੇਮਾਨੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਜੋ ਅਮਰੀਕੀ ਹਮਲੇ ਵਿੱਚ ਮਾਰਿਆ ਗਿਆ। ਇਸ ਮੌਕੇ ਸ਼ਹਿਰ ਵਿੱਚ ਜਾਮ ਲੱਗ ਗਿਆ। ਵੱਡੀ ਗਿਣਤੀ ਵਿੱਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਸੜਕਾਂ 'ਤੇ ਆਏ ਅਤੇ ਸ਼ਰਧਾਂਜਲੀ ਦਿੱਤੀ।
ਤਹਿਰਾਨ ਵਿੱਚ ਭੀੜ ਨੂੰ ਸੰਬੋਧਨ ਕਰਦਿਆਂ ਸੁਲੇਮਾਨੀ ਦੀ ਧੀ ਜ਼ੈਨਬ ਸੁਲੇਮਾਨੀ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਨਾਲ ਅਮਰੀਕਾ ਦੇ ਬਹੁਤ ਮਾੜੇ ਦਿਨ ਆਉਣਗੇ। ਜ਼ੈਨਬ ਨੇ ਕਿਹਾ, 'ਪਾਗਲ ਟਰੰਪ, ਇਹ ਨਾ ਸੋਚੋ ਕਿ ਮੇਰੇ ਪਿਤਾ ਦੀ ਸ਼ਹਾਦਤ ਨਾਲ ਸਭ ਕੁੱਝ ਖ਼ਤਮ ਹੋ ਗਿਆ ਹੈ।'
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ਚੋਣਾਂ: 8 ਫਰਵਰੀ ਨੂੰ ਵੋਟਿੰਗ, 11 ਫਰਵਰੀ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ
ਇਰਾਨ ਦਾ ਸਭ ਤੋਂ ਮਸ਼ਹੂਰ ਵਿਅਕਤੀ ਸੁਲੇਮਾਨੀ ਸ਼ੁੱਕਰਵਾਰ ਨੂੰ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਅਮਰੀਕੀ ਹਵਾਈ ਹਮਲੇ ਵਿੱਚ ਮਾਰਿਆ ਗਿਆ। ਉਸ ਦੀ ਉਮਰ 62 ਸਾਲ ਸੀ।
ਅਰਧ-ਸਰਕਾਰੀ ਸੰਵਾਦ ਕਮੇਟੀ ਦੇ ਅਨੁਸਾਰ, ਗਲੀਆਂ ਵਿੱਚ ਇੰਨੀ ਭੀੜ ਸੀ ਕਿ ਲੋਕ ਮੈਟਰੋ ਸਟੇਸ਼ਨਾਂ ਤੋਂ ਬਾਹਰ ਨਹੀਂ ਨਿਕਲ ਸਕੇ.