ਕਾਬੂਲ : ਅਫ਼ਗਾਨਿਸਤਾਨ ਦੀ ਰਾਜਧਾਨੀ 'ਚ ਹੋਏ ਹਮਲੇ ਵਿੱਚ ਅਫ਼ਗਾਨ ਪਾਰਲੀਮੈਂਟ ਲਈ ਕੰਮ ਕਰਨ ਵਾਲੀ ਸਾਬਕਾ ਪੱਤਰਕਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੱਤਰਕਾਰੀ ਛੱਡ ਕੇ ਪਾਰਲੀਮੈਂਟ ਦੀ ਸੱਭਿਆਚਾਰਕ ਸਲਾਹਕਾਰ ਬਣਨ ਤੋਂ ਪਹਿਲਾਂ ਕਾਬੂਲ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਟੈਲੀਵਿਜ਼ਨ ਪ੍ਰੋਗਰਾਮਾਂ ਲਈ ਮੀਨਾ ਮੰਗਲ ਦਾ ਨਾਂ ਬਹੁਤ ਹੀ ਪ੍ਰਸਿੱਧ ਸੀ।
ਸਰਕਾਰੀ ਬੁਲਾਰੇ ਨਸਰਤ ਰਾਹੀਮੀ ਮੁਤਾਬਕ ਮੰਗਲ ਨੂੰ ਦਿਨ ਦਿਹਾੜੇ ਕਿਸੇ ਨੇ ਗੋਲੀ ਮਾਰ ਦਿੱਤੀ। ਫ਼ਿਲਹਾਲ ਜਾਂਚ ਚੱਲ ਰਹੀ ਹੈ, ਪਰ ਉਨ੍ਹਾਂ ਨੇ ਇਸ ਸਬੰਧੀ ਕੋਈ ਖ਼ੁਲਾਸਾ ਨਹੀਂ ਕੀਤਾ ਹੈ।
ਕਿਸੇ ਨੇ ਵੀ ਇਸ ਹਮਲੇ ਦੀ ਕੋਈ ਜਿੰਮੇਵਾਰੀ ਨਹੀਂ ਲਈ ਹੈ ਅਤੇ ਨਾ ਹੀ ਹਮਲੇ ਦੇ ਕਾਰਨਾਂ ਦਾ ਪਤਾ ਲੱਗਿਆ ਹੈ।
ਦੱਸ ਦਈਏ ਕਿ ਅਫ਼ਗਾਨਿਸਤਾਨ ਦੁਨੀਆਂ ਭਰ 'ਚ ਪੱਤਰਕਾਰਾਂ ਲਈ ਸਭ ਤੋਂ ਵੱਧ ਖਤਰਨਾਕ ਮੁਲਕ ਹੈ।