ਮਲੇਸ਼ੀਆ : ਕੋਰੋਨਾ ਵਾਇਰਸ ਦੇ ਚਲਦੇ ਵੱਡੀ ਗਿਣਤੀ 'ਚ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਇਸ ਦੌਰਾਨ ਲੋਕਾਂ ਨੂੰ ਘੁੰਮਣ ਜਾਣ ਤੇ ਖਾਣ-ਪੀਣ ਸਬੰਧੀ ਕਈ ਸਮਝੌਤੇ ਕਰਨ ਪੈ ਰਹੇ ਹਨ। ਇਸੇ ਵਿਚਾਲੇ ਇੱਕ ਵਿਅਕਤੀ ਨੇ ਕਾਰਨਾਮੇ ਦੇ ਚਲਦੇ ਦੇਸ਼ ਵਿੱਚ ਹੜਕੰਪ ਮੱਚ ਗਿਆ।
ਦਰਅਸਲ ਇਸ ਵਿਅਕਤੀ ਨੇ ਕੋਰੋਨਾ ਪਾਬੰਦੀਆਂ ਵਿਚਾਲੇ ਹੈਲੀਕਾਪਟਰ ਰਾਹੀਂ ਆਪਣੇ ਪਸੰਦੀਦਾ ਚੌਲ ਮੰਗਵਾਏ। ਇਨ੍ਹਾਂ ਹੀ ਨਹੀਂ ਸਗੋਂ ਇਨ੍ਹਾਂ ਚੌਲਾਂ ਦੀ ਉਸ ਦੇ ਘਰ ਤੱਕ ਡਿਲਵਰੀ ਵੀ ਹੋ ਗਈ। ਇਹ ਘਟਨਾ ਕੁਆਲਾਲਪੁਰ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹੈਲੀਕਾਪਟਰ ਰਾਹੀਂ ਇੱਕ ਖ਼ਾਸ ਕਿਸਮ ਦੇ ਚੌਲਾਂ ਦੇ 36 ਪੈਕਟਸ ਨੂੰ 180 ਕਿੱਲੋਮੀਟਰ ਦੀ ਯਾਤਰਾ ਕਰਕੇ ਉਕਤ ਵਿਅਕਤੀ ਦੇ ਘਰ ਪਹੁੰਚਾਇਆ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਭੜਕ ਗਏ। ਕੋਰੋਨਾ ਨਿਯਮਾਂ ਮੁਤਾਬਕ ਮਹਿਜ਼ ਐਮਰਜੈਂਸੀ ਵਿੱਚ ਹੀ ਯਾਤਰਾ ਦੀ ਆਗਿਆ ਹੈ, ਅਜਿਹੇ ਵਿੱਚ ਚੌਲਾਂ ਦੇ ਪੈਕਟਾਂ ਦੀ ਡਿਲਵਰੀ ਕਰਨ ਨੂੰ ਗ਼ਲਤ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : PSEB ਨੇ ਵੀ ਜਾਰੀ ਕੀਤੇ 12ਵੀਂ ਦਾ results, ਇੱਥੇ ਕਲਿੱਕ ਕਰਕੇ ਵੇਖੋ ਨਤੀਜਾ