ਬੈਂਕਾਕ: ਮਿਆਂਮਾਰ ਵਿੱਚ ਸਰਕਾਰੀ ਬਲਾਂ ਨੇ ਪਿੰਡ ਵਾਸੀਆਂ ਨੂੰ ਗ੍ਰਿਫਤਾਰ ਕਰ ਕਰੀਬ 30 ਲੋਕਾਂ ਨੂੰ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਗ ਲਗਾ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਕੁਝ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਚਸ਼ਮਦੀਦ ਅਤੇ ਹੋਰ ਰਿਪੋਰਟਾਂ ਤੋਂ ਮਿਲੀ ਹੈ।
ਇਹ ਵੀ ਪੜ੍ਹੋ: ਯੂਨਾਨ: ਸ਼ਰਨਾਰਥੀਆਂ ਦੀ ਕਿਸ਼ਤੀ ਪਲਟਣ ਕਾਰਨ 13 ਲੋਕਾਂ ਦੀ ਮੌਤ, ਹੋਰ ਲਾਪਤਾ
ਮਿਆਂਮਾਰ ਦੇ ਕਾਯਾ ਸੂਬੇ ਦੇ ਹਾਪ੍ਰੂਸੋ ਸ਼ਹਿਰ ਦੇ ਬਾਹਰਵਾਰ ਮੋ ਸੋ ਪਿੰਡ 'ਚ ਹੋਏ ਇਸ ਕਤਲੇਆਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਸੱਤਾਧਾਰੀ ਫੌਜ ਖਿਲਾਫ਼ ਲੋਕਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਮੋ ਸੋ ਪਿੰਡ 'ਚ ਇਹ ਸ਼ਰਨਾਰਥੀ ਫੌਜ ਦੇ ਹਮਲੇ ਤੋਂ ਬਚਣ ਲਈ ਸ਼ਰਨ ਲੈ ਰਹੇ ਸਨ।
ਇਹ ਵੀ ਪੜ੍ਹੋ:ਪਾਕਿਸਾਤਨ: ਮੰਦਰ ’ਚ ਬੇਅਦਬੀ, ਮੂਰਤੀ ਦੀ ਕੀਤੀ ਭੰਨ੍ਹਤੋੜ !
ਸੋਸ਼ਲ ਮੀਡੀਆ ਖਾਤਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪਰ ਵਾਇਰਲ ਹੋਈਆਂ ਤਸਵੀਰਾਂ ਵਿੱਚ ਤਿੰਨ ਗੱਡੀਆਂ ਵਿੱਚ 30 ਤੋਂ ਵੱਧ ਸੜੀਆਂ ਹੋਈਆਂ ਲਾਸ਼ਾਂ ਵੇਖੀਆਂ ਜਾ ਸਕਦੀਆਂ ਹਨ। ਘਟਨਾ ਸਥਾਨ 'ਤੇ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਮੋ ਸੋ ਦੇ ਨੇੜੇ ਸਥਿਤ ਕੋਈ ਨਾਗਨ ਸ਼ੁੱਕਰਵਾਰ ਨੂੰ ਹਥਿਆਰਬੰਦ ਵਿਰੋਧੀ ਬਲਾਂ ਅਤੇ ਮਿਆਂਮਾਰ ਦੀ ਫੌਜ ਵਿਚਾਲੇ ਝੜਪਾਂ ਤੋਂ ਬਚਣ ਲਈ ਭੱਜ ਗਿਆ ਸੀ। ਪਿੰਡ ਵਾਸੀ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਰ ਦਿੱਤਾ। ਉਨ੍ਹਾਂ ਦੀ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਸ਼ਰਨਾਰਥੀ ਕੈਂਪਾਂ ਵੱਲ ਜਾ ਰਹੇ ਸਨ।
(ਇਨਪੁੱਟ-ਭਾਸ਼ਾ)