ਬੀਜਿੰਗ: ਮੰਗਲਵਾਰ ਨੂੰ ਪੋਪ ਫ਼ਰਾਂਸਿਸ ਨੇ ਆਪਣੀ ਨਵੀਂ ਕਿਤਾਬ ਵਿੱਚ ਚੀਨ ਦੇ ਉਈਗਰ ਮੁਸਲਮਾਨਾਂ ਦੇ ਕਥਿਤ ਦੁੱਖਾਂ ਦਾ ਜ਼ਿਕਰ ਕੀਤਾ ਹੈ ਜਿਸ ਦੀ ਚੀਨ ਨੇ ਆਲੋਚਨਾ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਵਿੱਚ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਫ਼ਰਾਂਸਿਸ ਦੀਆਂ ਟਿੱਪਣੀਆਂ ਦਾ ਕੋਈ ਤੱਥ ਅਧਾਰ ਨਹੀਂ ਹੈ। ਝਾਓ ਨੇ ਰੋਜ਼ਾਨਾ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਇੱਥੇ ਸਾਰੇ ਨਸਲੀ ਸਮੂਹਾਂ ਨੂੰ ਸਮਾਜਿਕ, ਧਾਰਮਿਕ ਅਤੇ ਹਰ ਕਿਸਮ ਦੀ ਆਜ਼ਾਦੀ ਹੈ।
ਬੁਲਾਰੇ ਨੇ ਉਨ੍ਹਾਂ ਕੈਂਪਾਂ ਦਾ ਜ਼ਿਕਰ ਨਹੀਂ ਕੀਤਾ ਜਿਨ੍ਹਾਂ ਵਿੱਚ 10 ਲੱਖ ਤੋਂ ਵੱਧ ਉਈਗਰ ਅਤੇ ਹੋਰ ਚੀਨੀ ਮੁਸਲਿਮ ਘੱਟ ਗਿਣਤੀ ਸਮੂਹਾਂ ਦੇ ਲੋਕਾਂ ਨੂੰ ਰੱਖਿਆ ਗਿਆ ਹੈ। ਇਹ ਵਰਣਨਯੋਗ ਹੈ ਕਿ ਅਮਰੀਕਾ ਤੇ ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ, ਮਨੁੱਖੀ ਅਧਿਕਾਰ ਸਮੂਹਾਂ ਦੇ ਨਾਲ, ਦੋਸ਼ ਲਗਾਉਂਦੀਆਂ ਹਨ ਕਿ ਇਨ੍ਹਾਂ ਜੇਲ੍ਹ ਕੈਂਪਾਂ ਦਾ ਉਦੇਸ਼ ਮੁਸਲਮਾਨਾਂ ਨੂੰ ਉਨ੍ਹਾਂ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਤੋਂ ਵੱਖ ਕਰਨਾ ਅਤੇ ਉਨਾਂ ਦੀ ਅਸਥਾ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਅਤੇ ਇਸਦੇ ਲੀਡਰ ਸ਼ੀ ਜਿਨਪਿੰਗ ਦੇ ਪ੍ਰਤੀ ਐਲਾਨ ਕਰਨ ਦੇ ਲਈ ਮਜ਼ਬੂਰ ਕਰਨਾ ਹੈ।
ਚੀਨ ਨੇ ਸ਼ੁਰੂਆਤ ਵਿੱਚ ਅਜਿਹੇ ਕੈਂਪਾਂ ਦੀ ਹੋਂਦ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਰੁਜ਼ਗਾਰ ਦੀ ਸਿਖਲਾਈ ਦੇਣਾ ਅਤੇ ਸਵੈਇੱਛੁਕ ਅਧਾਰ 'ਤੇ ਅੱਤਵਾਦ ਅਤੇ ਧਾਰਮਿਕ ਅੱਤਵਾਦ ਨੂੰ ਰੋਕਣਾ ਹੈ। ਪੋਪ ਦੀ ਨਵੀਂ ਕਿਤਾਬ 'ਲੇਟ ਉਸ ਡ੍ਰੀਮ' 1 ਦਸੰਬਰ ਨੂੰ ਆਉਣ ਵਾਲੀ ਹੈ।