ਬੈਂਕਾਕ: ਮੱਧ ਥਾਈਲੈਂਡ ਵਿੱਚ ਐਤਵਾਰ ਸਵੇਰੇ ਇੱਕ ਬੱਸ ਅਤੇ ਰੇਲ ਦੀ ਟੱਕਰ ਵਿੱਚ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿੱਚ 65 ਯਾਤਰੀ ਸਵਾਰ ਸਨ।
ਉਨ੍ਹਾਂ ਕਿਹਾ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਪੂਰਬੀ ਬੈਂਕਾਕ ਦੇ ਚਾਚਾਂਗਸੋ ਵਿੱਖੇ ਰੇਲਵੇ ਫਾਟਕ ਨੂੰ ਪਾਰ ਕਰ ਰਹੀ ਸੀ। ਘਟਨਾ ਦੇ ਸਮੇਂ ਮੀਂਹ ਪੈ ਰਿਹਾ ਸੀ।
ਜ਼ਿਲ੍ਹਾ ਮੁੱਖ ਅਫ਼ਸਰ ਪ੍ਰਿਥੁਆਂਗ ਯੂਕਾਸੇਮ ਨੇ ਥਾਈਲੈਂਡ ਵਿੱਚ ਪੀਬੀਐਸ ਟੀਵੀ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਘੱਟੋ-ਘੱਟ 17 ਵਿਅਕਤੀ ਮਾਰੇ ਗਏ ਅਤੇ 30 ਹੋਰ ਜ਼ਖ਼ਮੀ ਹੋ ਗਏ।
ਉਨ੍ਹਾਂ ਕਿਹਾ ਕਿ ਸ਼ਾਇਦ ਮੀਂਹ ਪੈਣ ਕਾਰਨ ਬੱਸ ਦਾ ਡਰਾਈਵਰ ਰੇਲ ਨੂੰ ਵੇਖ ਨਹੀਂ ਸਕਿਆ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।