ETV Bharat / international

ਝੂਠ ਨੂੰ ਵਾਰ-ਵਾਰ ਬੋਲ ਕੇ ਸੱਚ ਸਾਬਿਤ ਕਰਨਾ ਹੈ ਚੀਨ ਦੀ ਨੀਤੀ: ਰਿਪੋਰਟ - Beijing

ਚੀਨ ਆਪਣੇ ਵਿਸਤਾਰਵਾਦ ਮਹੱਤਵਾਂ ਨੂੰ ਪੂਰਾ ਕਰਨ ਦੇ ਲਈ ਕਈ ਕੂਟਨੀਤਕ ਨੀਤੀਆਂ ਦਾ ਸਹਾਰਾ ਲੈਦਾ ਰਹਿੰਦਾ ਹੈ। ਕਦੀ ਉਹ ਦੋ ਕਦਮ ਅੱਗੇ ਤੇ ਕਦੀ ਉਹ ਇੱਕ ਕਦਮ ਪਿੱਛੇ ਦੇ ਰਾਹ ਉੱਤੇ ਚੱਲ ਪੈਂਦਾ ਹੈ। ਕਈ ਵਾਰ ਝੂਠ ਬੋਲ ਕੇ ਉਸ ਨੂੰ ਸੱਚ ਸਾਬਿਤ ਕਰਨ ਦਾ ਯਤਨ ਕਰਦਾ ਹੈ ਤੇ ਆਪਣੀ ਤਾਕਤ ਦੀ ਵਰਤੋਂ ਕਰਕੇ ਸੰਚਾਰ ਸਾਧਨਾਂ ਦੇ ਜ਼ਰੀਏ ਵੀ ਝੂਠ ਨੂੰ ਬਹਿਤਰ ਤਰੀਕੇ ਨਾਲ ਪ੍ਰਸਾਰਿਤ ਕਰਨ ਦਾ ਯਤਨ ਕਰਦਾ ਹੈ। ਜਿਸ ਤੋਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ। ਕੁਝ ਅਜਿਹੇ ਹੀ ਦੱਖਣੀ ਚੀਨ ਸਾਗਰ ਦੀ ਨਾਇਨ-ਡੈਸ਼ ਲਾਈਨ ਨੂੰ ਲੈ ਕੇ ਵੀ ਚੀਨ ਨੇ ਕੀਤਾ ਹੈ। ਅੱਗੇ ਪੜ੍ਹੋ ਖ਼ਾਸ ਰਿਪੋਰਟ....

ਝੂਠ ਨੂੰ ਵਾਰ-ਵਾਰ ਬੋਲ ਕੇ ਸੱਚ ਸਾਬਿਤ ਕਰਨਾ ਹੈ ਚੀਨ ਦੀ ਨੀਤੀ: ਰਿਪੋਰਟ
ਤਸਵੀਰ
author img

By

Published : Jul 22, 2020, 6:47 PM IST

ਵਾਸ਼ਿੰਗਟਨ: ਅਮਰੀਕਾ ਸਥਿਤ ਵਾਸ਼ਿੰਗਟਨ ਦੇ ਇੱਕ ਚਿੰਤਕ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿੱਚ ਬੀਜਿੰਗ ਨੇ ਨਾ ਕੇਵਲ ਤੱਥਾਂ ਨੂੰ ਬਦਲਣ ਦਾ ਯਤਨ ਕੀਤਾ ਹੈ ਬਲਕਿ ਹੌਲੀ-ਹੌਲੀ ਦੁਨੀਆ ਦੀ ਸੋਚ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਨੇ ਆਪਣੇ ਦਾਵਿਆਂ ਨੂੰ ਸੱਚ ਸਾਬਿਤ ਕਰਨ ਦੇ ਲਈ ਨਵੇਂ ਤੱਥਾਂ ਘੜ ਲਏ ਤੇ ਹੌਲੀ-ਹੌਲੀ ਦੁਨੀਆ ਨੂੰ ਵੀ ਇਹ ਸੱਚ ਮਨਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ।

ਵੀਅਤਨਾਮ ਦੇ ਈਸਟ ਸੀ ਇੰਸਟੀਚਿਊਟ ਆਫ਼ ਡਿਪਲੋਮੈਟੀਕ ਅਕੈਡਮੀ ਵਿੱਚ ਖੋਜਾਰਥੀ ਗੁਏਨ ਥੂ ਐਨ੍ਹੇ ਨੇ ਏਸ਼ੀਆ ਮੈਰੀਟਾਇਮ ਟਰਾਂਸਪੇਰੇਂਸੀ ਇਨੋਸ਼ਿਏਟਿਵ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਨਾਇਨ-ਡੈਸ਼ ਲਾਈਨ ਦੱਖਣੀ ਚੀਨ ਸਾਗਰ ਵਿੱਚ ਚੀਨ ਨੇ ਗਲ਼ਤ ਦਾਅਵਿਆਂ ਦੀ ਪ੍ਰਤੀਨਿਧਤਾ ਕਰਦਾ ਹੈ। ਲਾਈਨ ਆਪਣੇ ਆਪ ਵਿੱਚ ਬਿਨਾਂ ਕਿਸੇ ਤਾਲਮੇਲ ਦੇ ਬਣਾਏ ਡੈਸ਼ਾਂ ਜਾਂ ਬਿੰਦੀਆਂ ਦਾ ਭੰਡਾਰ ਹੈ। ਚੀਨ ਨੇ ਆਪਣੇ ਸਹੀ ਹੱਦਬੰਦੀ ਜਾਂ ਕਾਨੂੰਨੀ ਬਾਰੇ ਕੋਈ ਅਧਿਕਾਰਤ ਸਪਸ਼ਟੀਕਰਨ ਨਹੀਂ ਦਿੱਤਾ ਹੈ।

ਰਿਪੋਰਟ ਵਿੱਚ ਕਿਹਾ ਗਿਅ ਹੈ ਕਿ ਵੀਅਤਨਾਮ, ਇੰਡੋਨੇਸ਼ੀਆ, ਫਿਲੀਪਿੰਸ ਤੇ ਸੰਯੁਕਤ ਰਾਸ਼ਟਰ ਅਮਰੀਕਾ ਨੇ ਚੀਨ ਦੇ ਦਾਵੇ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ ਤੇ ਕਈ ਅੰਤਰਰਾਸ਼ਟਰੀ ਹਸਤੀਆਂ ਨੇ ਵੀ ਉਸਦੀ ਆਲੋਚਨਾ ਕੀਤੀ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਜੁਲਾਈ 2016 ਵਿੱਚ ਦੱਖਣੀ ਚੀਨ ਸਾਗਰ ਟ੍ਰਿਬਿਊਨਲ ਨੇ ਵੀ ਉਨ੍ਹਾਂ ਦੇ ਦਾਵੇ ਨੂੰ ਖਾਰਜ ਕਰ ਦਿੱਤਾ ਸੀ ਪਰ ਚੀਨ ਨੇ ਆਲੋਚਨਾ ਕੀਤੀ ਤੇ ਨਾਈਨ-ਡੈਸ਼ ਲਾਇਨ ਦੇ ਦਾਵੇ ਉੱਤੇ ਜੋਰ ਦਿੱਤਾ ਹੈ।

ਰਿਪੋਰਟ ਦੇ ਅਨੁਸਾਰ, ਚੀਨ ਮਾਨਵ ਚੇਤਨਾਂ ਵਿੱਚ ਇੱਕ ਮਸ਼ਹੂਰ ਕਹਾਣੀ ਘਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਾਇਨ-ਡੈਸ਼ ਲਾਇਨ ਚੀਨ ਦੇ ਅਧਿਕਾਰਿਤ ਖੇਤਰ ਵਿੱਚ ਆਉਂਦਾ ਹੈ। ਨਾਈਨ-ਡੈਸ਼ ਲਾਈਨ ਨੂੰ ਵਧਾਉਣ ਦੇ ਲਈ ਉਹ ਕਿਸੇ ਵੀ ਸਾਧਨ ਦੀ ਵਰਤੋਂ ਕਰ ਸਕਦਾ ਹੈ। ਜਿਵੇਂ ਕਿ ਪਾਸਪੋਰਟ, ਨਕਸ਼ੇ, ਬਣਾਏ ਗਏ ਗਲੋਬ, ਫਿ਼ਲਮਾਂ, ਕਿਤਾਬਾਂ, ਆਨਾਲਾਇਨ ਗੇਮ, ਕੱਪੜੇ, ਰਸਾਲੇ, ਟੈਲੀਵਿਜ਼ਨ ਸ਼ੋਅ ਤੇ ਹੋਰ ਵੀ ਕਈ ਸਾਧਨ ਹੋ ਸਕਦੇ ਹਨ।

ਅਕਤੂਬਰ 2019 ਵਿੱਚ ਨਾਇਨ-ਡੈਸ਼ ਲਾਇਨ ਦਾ ਨਕਸ਼ਾ ਇੱਕ ਐਨੀਮੇਟਡ ਪਰਿਵਾਰਕ ਫ਼ਿਲਮ ਏਬੋਮਿਨੇਬਲ ਵਿੱਚ ਦਿਖਾਈ ਦਿੱਤਾ ਜੋ ਸੰਯੁਕਤ ਰੂਪ ਵਿੱਚ ਚੀਨ ਸਥਿਤ ਪਰਲ ਸਟੂਡੀਓ ਤੇ ਅਮਰੀਕਾ ਦੇ ਡਰੀਮਵਰਕ ਐਨੀਮੇਸ਼ਨ ਨੇ ਬਣਾਇਆ ਹੈ। 2018 ਵਿੱਚ ਚੀਨੀ ਸੈਲਾਨੀਆਂ ਦਾ ਇੱਕ ਸਮੂਹ ਨਾਈਨ-ਡੈਸ਼ ਲਾਇਨ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਵੀਪਤਨਾਮ ਪਹੁੰਚਿਆ ਸੀ। ਇਸ ਤੋਂ ਪਹਿਲਾਂ 2015 ਵਿੱਚ ਚੀਨ ਦੇ ਲੋਕਾਂ ਨੇ ਨਾਈਨ-ਡੈਸ਼ ਲਾਈਨ ਨੂੰ ਵੰਡਣ ਵਾਲੀ ਗੁਗਲ ਮੈਪ ਨੂੰ ਬਣਾਇਆ ਗਿਆ।

2009 ਤੋਂ ਪਹਿਲਾਂ ਨਾਈਨ-ਡੈਸ਼ ਲਾਈਨ ਕੇਵਲ ਸ਼ਾਇਦ ਹੀ ਕੋਈ ਵਿਗਿਆਨਿਕ ਲੇਖਾਂ ਵਿੱਚ ਦਿਖਾਈ ਦਿੱਤੀ ਹੋਵੇ। ਲਾਈਨ ਦੇ ਨਾਲ ਤਸਵੀਰਾਂ ਵਾਲੇ ਲੇਖਾਂ ਦੀ ਗਿਣਤੀ ਵਿੱਚ 2010 ਤੋਂ ਬਾਅਦ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਾਤਾਵਰਨ ਤਬਦੀਲੀ, ਹਾਈਡ੍ਰੋਗਰਾਫ਼ੀ, ਖੇਤੀਬਾੜੀ, ਜੈਵਿਕ ਊਰਜਾ, ਵਾਤਾਵਰਣ, ਕੂੜੇ ਪ੍ਰਬੰਧਨ ਤੇ ਜਨਤਕ ਸਿਹਤ ਮੁਸ਼ਕਿਲਾਂ ਸਮੇਤ 2020 ਵਿੱਚ ਵੀ ਇਸ ਤਰ੍ਹਾਂ ਦੀ ਤਬਦੀਲੀ ਜਾਰੀ ਹੈ। ਇਨ੍ਹਾਂ ਵਿਗਿਆਨਿਕ ਪ੍ਰਿੰਟਾਂ ਵਿੱਚ ਨਾਇਨ-ਡੈਸ਼-ਲਾਈਨ ਦਾ ਇਸ਼ਤੇਮਾਲ ਆਪਣੇ ਆਪ ਨਹੀਂ ਹੋਣ ਲੱਗਾ ਹੈ। ਇਨ੍ਹਾਂ ਲੇਖਾਂ ਵਿੱਚ ਇਸ ਦਾ ਇਸ਼ਤਿਮਾਲ ਸਭ ਤੋਂ ਜ਼ਿਆਦਾ ਹੈ ਜਿਨ੍ਹਾਂ ਨੂੰ ਚੀਨੀ ਲੇਖਕਾਂ ਜਾਂ ਸਹਿ ਲੇਖਕਾਂ ਨੇ ਲਿਖਿਆ ਹੈ।

ਜ਼ਿਆਦਾਤਰ ਲੇਖ ਅਤੇ ਖੋਜ ਨਤੀਜੇ ਜਿਨ੍ਹਾਂ ਨੂੰ ਚੀਨੀ ਸਰਕਾਰੀ ਏਜੰਸੀਆਂ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਚੀਨੀ ਸਰਕਾਰ ਦੁਆਰਾ ਦਿੱਤੇ ਫੰਡਾਂ `ਤੇ ਕੰਮ ਕਰ ਰਹੇ ਸਨ। ਇੱਥੋਂ ਤੱਕ ਕਿ ਚੀਨੀ ਮਾਹਰ ਖ਼਼ੁਦ ਵੀ ਨਾਇਨ-ਡੈਸ਼ ਲਾਈਨ ਦੀਆਂ ਤਸਵੀਰਾਂ ਅਤੇ ਲੇਖਾਂ ਵਿਚਲੇ ਤਰਕ ਦੀ ਵਿਆਖਿਆ ਕਰਨ ਵਿਚ ਅਸਮਰੱਥ ਹਨ।

ਚੀਨ ਦੇ ਲਈ ਇਸ ਤਰ੍ਹਾਂ ਗ਼ੈਰ ਸਬੰਧਿਤ ਅੰਕੜੇ ਇੰਨੇ ਕੰਮ ਦੇ ਕਿਵੇਂ ਸਾਬਿਤ ਹੋਏ ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਚੀਨ ਨੇ ਆਪਣੇ ਬਾਜ਼ਾਰ ਦੀ ਸ਼ਕਤੀ ਦਾ ਲਾਭ ਚੁੱਕਦਿਆਂ ਪ੍ਰਕਾਸ਼ਕਾਂ, ਸਿੱਖਿਆ ਸਥਾਨਾਂ ਤੇ ਥਿੰਕ-ਟੈਂਕਾਂ ਨੂੰ ਸਵੈ-ਸੈਂਸਰ ਕਰਨ ਦੇ ਲਈ ਮਜ਼ਬੂਰ ਕੀਤਾ ਤੇ ਪ੍ਰਕਾਸ਼ਕ ਉੱਤੇ ਬੀਜਿੰਗ ਦੇ ਨਿਯਮਾਂ ਦੇ ਅਨਕੂਲ ਕਰਨ ਲਈ ਦਬਾਅ ਬਣਾਇਆ ਹੈ। ਉਹ ਪ੍ਰਕਾਸ਼ਿਤ ਕਰਨ ਵਾਲੀਆਂ ਕੰਪਨੀਆਂ ਨੂੰ ਅਜਿਹੀ ਸਮੱਗਰੀ ਨੂੰ ਹਟਾਉਣ ਦੇ ਲਈ ਮਜਬੂਰ ਕਰਨ ਵਿੱਚ ਸਮਰੱਥ ਹੋ ਗਏ ਹਨ ਜੋ ਚੀਨੀ ਤੱਥਾਂ ਦੇ ਵਿਰੁੱਧ ਹਨ।

ਹਾਲਾਂਕਿ ਮਾਹਰਾਂ ਦੁਆਰਾ ਉਨ੍ਹਾਂ ਦੇ ਦਾਅਵਿਆਂ ਨੂੰ ਅਜੇ ਤੱਕ ਸਹੀ ਨਹੀਂ ਮੰਨਿਆ ਗਿਆ ਹੈ, ਅਜਿਹੇ ਨਕਸ਼ਿਆਂ ਦੇ ਵਿਆਪਕ ਪ੍ਰਕਾਸ਼ਨ ਵਿਗਿਆਨੀਆਂ, ਖੋਜਕਰਤਾਵਾਂ ਜਾਂ ਵਿਦਿਆਰਥੀਆਂ ਵਿੱਚ ਗਲਤਫ਼ਹਿਮੀ ਪੈਦਾ ਕਰ ਸਕਦੇ ਹਨ ਅਤੇ ਬਾਅਦ ਵਿੱਚ ਵੱਡੇ ਵਿਵਾਦ ਦਾ ਕਾਰਨ ਵੀ ਬਣ ਸਕਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.