ETV Bharat / international

ਆਸਟ੍ਰੇਲੀਆ ਦੇ ਨਾਲ ਨਾਲ ਨਿਊਜ਼ੀਲੈਂਡ ਨੇ ਵੀ ਕੀਤੀ ਚੀਨ ਦੇ ਟਵੀਟ ਦੀ ਨਿੰਦਾ - apology

ਚੀਨੀ ਅਧਿਕਾਰੀ ਨੇ ਇੱਕ ਟਵੀਟ ਕੀਤਾ ਸੀ, ਜਿਸ ’ਚ ਇੱਕ ਆਸਟ੍ਰੇਲੀਆਈ ਫੌਜੀ ਨੂੰ ਮੁਸਕੁਰਾਉਂਦੇ ਹੋਏ ਇੱਕ ਬੱਚੇ ਦੇ ਗਲੇ ’ਤੇ ਖ਼ੂਨ ਨਾਲ ਲਿਬੜਿਆ ਹੋਇਆ ਚਾਕੂ ਰੱਖਿਆ ਹੋਇਆ ਹੈ। ਇਸ ਟਵਿੱਟ ਨੂੰ ਲੈ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਚੀਨ ਦੀ ਨਿੰਦਾ ਕੀਤੀ ਹੈ।

ਤਸਵੀਰ
ਤਸਵੀਰ
author img

By

Published : Dec 1, 2020, 6:33 PM IST

ਵੈਲਿੰਗਟਨ: ਆਸਟ੍ਰੇਲੀਆ ਦੇ ਨਾਲ ਨਾਲ ਨਿਊਜ਼ੀਲੈਂਡ ਨੇ ਵੀ ਚੀਨੀ ਅਧਿਕਾਰੀ ਦੁਆਰਾ ਜਾਰੀ ਕੀਤੇ ਗਏ ਇੱਕ ਗ੍ਰਾਫਿਕ ਟਵੀਟ ਦੀ ਨਿੰਦਾ ਕੀਤੀ ਹੈ। ਇਸ ’ਚ ਇੱਕ ਫਰਜ਼ੀ ਤਸਵੀਰ ਸਾਂਝਾ ਕੀਤੀ ਗਈ ਹੈ, ਜਿਸ ’ਚ ਇੱਕ ਆਸਟ੍ਰੇਲੀਆਈ ਫੌਜੀ ਨੂੰ ਮੁਸਕੁਰਾਉਂਦੇ ਹੋਏ ਇੱਕ ਬੱਚੇ ਦੇ ਗਲੇ ’ਤੇ ਖ਼ੂਨ ਨਾਲ ਲਿਬੜਿਆ ਹੋਇਆ ਚਾਕੂ ਰੱਖਿਆ ਹੋਇਆ ਦਿਖਾਇਆ ਗਿਆ ਹੈ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਆਪਣਾ ਵਿਰੋਧ ਸਿੱਧੇ ਚੀਨੀ ਅਧਿਕਾਰੀਆਂ ਸਾਹਮਣੇ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ, "ਇਹ ਤਸਵੀਰ ਤੱਥਾਂ ਦੇ ਅਧਾਰ ’ਤੇ ਸਹੀ ਨਹੀਂ ਹਨ। ਅਜਿਹੇ ’ਚ ਆਪਣੇ ਸਿਧਾਤਾਂ ਦਾ ਪਾਲਣ ਕਰਦੇ ਹੋਏ ਜਦੋਂ ਵੀ ਅਜਿਹੀਆਂ ਤਸਵੀਰਾਂ ਵਰਤੋ ’ਚ ਲਿਆਦੀਆਂ ਜਾਣਗੀਆਂ, ਅਸੀਂ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਾਂਗੇ ਤੇ ਸਹੀ ਮਾਇਨੇ ’ਚ ਸਾਹਮਣੇ ਰਖਾਂਗੇ।

ਉੱਧਰ ਚੀਨ ਵੀ ਇਸ ਟਵੀਟ ਤੋਂ ਪਿੱਛੇ ਨਹੀਂ ਹੱਟਿਆ ਹੈ ਤੇ ਉਸਨੇ ਮੁਆਫ਼ੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੀ ਅਲੋਚਨਾ ਦੇ ਮੁਕਾਬਲੇ ਆਸਟ੍ਰੇਲੀਆ ਦੀ ਰੁਖ਼ ਕਾਫੀ ਨਰਮ ਹੈ, ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਾਹਮਣੇ ਦੁਵਿਧਾ ਇਹ ਹੈ ਕਿ ਉਹ ਦੇਸ਼ ਦੇ ਸਭ ਤੋਂ ਨੇੜੇ ਦੇ ਸਹਿਯੋਗੀ ਅਤੇ ਸਭ ਤੋਂ ਵੱਡੇ ਪੱਧਰ ’ਤੇ ਵਪਾਰ ਵਿੱਚ ਸਾਂਝੀਦਾਰ ਵਿਚੋਂ ਇਸ ਵਿਵਾਦ ਦੌਰਾਨ ਕਿਸ ਹੱਦ ਤੱਕ ਤੇ ਕਿਸ ਦਾ ਸਾਥ ਦੇਵੇ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਸੋਮਵਾਰ ਨੂੰ ਇਸ ਤਸਵੀਰ ਨੂੰ ਘ੍ਰਿਣਾ ਭਰੀ ਦੱਸਦੇ ਹੋਏ, ਚੀਨ ਦੀ ਸਰਕਾਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ।

ਫੌਜੀ ਦੁਆਰਾ ਇੱਕ ਬੱਚੇ ਦਾ ਗਲ ਵੱਢਦੇ ਹੋਏ ਦਿਖਾ ਰਹੀ ਤਸਵੀਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਓ ਲਿਜ਼ਿਆਨ ਨੇ ਸਾਂਝਾ ਕੀਤਾ ਹੈ।

ਜਾਓ ਨੇ ਆਪਣੇ ਟਵੀਟ ਦੇ ਕੈਪਸ਼ਨ ’ਚ ਲਿਖਿਆ ਹੈ, ਆਸਟ੍ਰੇਲੀਆਈ ਫੌਜੀਆਂ ਦੁਆਰਾ ਅਫ਼ਗਾਨ ਨਾਗਰਿਕਾਂ ਅਤੇ ਕੈਦੀਆਂ ਦੀਆਂ ਹੱਤਿਆਵਾਂ ਤੋਂ ਪ੍ਰੇਸ਼ਾਨ ਹਾਂ। ਅਸੀਂ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕਰਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.