ਨਵੀਂ ਦਿੱਲੀ: ਚੀਨ ਦੇ ਕੋਰੋਨਾ ਵਾਇਰਸ ਪ੍ਰਭਾਵਿਤ ਵੁਹਾਨ ਤੋਂ 324 ਭਾਰਤੀ ਨਾਗਰਿਕਾਂ ਨੂੰ ਵਾਪਿਸ ਲੈ ਕੇ ਆਉਣ ਵਾਲਾ ਏਅਰ ਇੰਡੀਆ ਦਾ ਜੰਬੋ ਬੀ747 ਜਹਾਜ਼ ਸ਼ਨੀਵਾਰ ਸਵੇਰੇ ਦਿੱਲੀ ਪਹੁੰਚਿਆ।
ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਵੇਰੇ 7.30 ਵਜੇ ਦੇ ਕਰੀਬ ਦਿੱਲੀ ਪਹੁੰਚਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਪੰਜ ਡਾਕਟਰ ਅਤੇ ਇੱਕ ਪੈਰਾ ਮੈਡੀਕਲ ਸਟਾਫ਼ ਵੀ ਇਸ ਜਹਾਜ਼ ਵਿੱਚ ਸਵਾਰ ਸਨ।
ਵੁਹਾਨ ਤੋਂ ਭਾਰਤੀਆਂ ਨੂੰ ਵਾਪਿਸ ਲੈ ਕੇ ਜਾਣ ਲਈ ਵਿਸ਼ੇਸ਼ ਉਡਾਣ ਦੀ ਸਹੂਲਤ ਲਈ ਭਾਰਤ ਨੇ ਚੀਨ ਸਰਕਾਰ ਦਾ ਧੰਨਵਾਦ ਕੀਤਾ ਹੈ।
-
Indian citizens return safely to our motherland. We are extremely grateful to @MFA_China and the local authorities in #Hubei for their help and support.@MEAIndia @DrSJaishankar https://t.co/iXDntdcW8l
— India in China (@EOIBeijing) February 1, 2020 " class="align-text-top noRightClick twitterSection" data="
">Indian citizens return safely to our motherland. We are extremely grateful to @MFA_China and the local authorities in #Hubei for their help and support.@MEAIndia @DrSJaishankar https://t.co/iXDntdcW8l
— India in China (@EOIBeijing) February 1, 2020Indian citizens return safely to our motherland. We are extremely grateful to @MFA_China and the local authorities in #Hubei for their help and support.@MEAIndia @DrSJaishankar https://t.co/iXDntdcW8l
— India in China (@EOIBeijing) February 1, 2020
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਭਾਰਤੀਆਂ ਨੂੰ ਲੈਣ ਗਿਆ ਜਹਾਜ਼ ਚੀਨ ਵਿੱਚ ਹੋਇਆ ਲੈਂਡ
ਦੱਸ ਦਈਏ ਕਿ ਇਹ ਉਡਾਣ ਸ਼ੁੱਕਰਵਾਰ ਦੁਪਹਿਰ 1.17 ਵਜੇ ਦਿੱਲੀ ਹਵਾਈ ਅੱਡੇ ਤੋਂ ਭਾਰਤੀ ਨਾਗਰਿਕਾਂ ਨੂੰ ਚੀਨ ਤੋਂ ਵਾਪਿਸ ਲੈ ਕੇ ਆਉਣ ਲਈ ਰਵਾਨਾ ਹੋਈ ਸੀ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਚੀਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 259 ਹੋ ਗਈ ਹੈ ਅਤੇ ਹੁਣ ਤੱਕ ਕੁੱਲ 11,791 ਮਾਮਲਿਆਂ ਦੀ ਪੁਸ਼ਟੀ ਹੋਈ ਹੈ।