ETV Bharat / international

ਪਾਕਿਸਤਾਨ ਦੇ ਰਿਹੈ 21 ਖ਼ਤਰਨਾਕ ਅੱਤਵਾਦੀਆਂ ਨੂੰ ਵੀਆਈਪੀ ਟ੍ਰੀਟਮੈਂਟ - ਖ਼ਾਲਿਸਤਾਨ ਜ਼ਿੰਦਾਬਾਦ ਫੋਰਸ

ਪਾਕਿਸਤਾਨ ਦੇ ਗਲੇ 'ਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਤਲਵਾਰ ਲਟਕ ਰਹੀ ਹੈ। ਇਸ ਤੋਂ ਬਾਅਦ ਵੀ ਉਹ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਪਰਹੇਜ਼ ਨਹੀਂ ਕਰ ਰਿਹਾ। ਇੰਨਾ ਹੀ ਨਹੀਂ, ਪਾਕਿਸਤਾਨ ਸਭ ਤੋਂ ਖ਼ਤਰਨਾਕ ਅਪਰਾਧੀਆਂ ਨੂੰ ਵੀਆਈਪੀ ਟ੍ਰੀਟਮੈਂਟ ਵੀ ਦੇ ਰਿਹਾ ਹੈ। ਅੱਤਵਾਦੀ ਜਿਨ੍ਹਾਂ ਨੂੰ ਪਾਕਿਸਤਾਨ ਪਨਾਹ ਦੇ ਰਿਹਾ ਹੈ, ਉਹ ਭਾਰਤ ਵਿੱਚ ਸਭ ਤੋਂ ਵੱਧ ਲੋੜੀਂਦੇ ਹਨ। ਇਨ੍ਹਾਂ ਵਿੱਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਵੀ ਸ਼ਾਮਲ ਹੈ।

ਤਸਵੀਰ
ਤਸਵੀਰ
author img

By

Published : Sep 21, 2020, 8:38 PM IST

ਇਸਲਾਮਾਬਾਦ: ਪਾਕਿਸਤਾਨ 'ਤੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼) ਦੀ ਤਲਵਾਰ ਲਟਕ ਰਹੀ ਹੈ। ਇਸ ਦੇ ਬਾਵਜੂਦ ਪਾਕਿ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਕੋਈ ਬਾਜ਼ ਨਹੀਂ ਆਇਆ। ਪਾਕਿਸਤਾਨ ਕੁਝ ਅੱਤਵਾਦੀਆਂ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਿਹਾ ਹੈ। ਇਨ੍ਹਾਂ ਵਿੱਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਰਣਜੀਤ ਸਿੰਘ ਨੀਟਾ ਸ਼ਾਮਲ ਹਨ।

ਸੂਤਰਾਂ ਨੇ ਕਿਹਾ ਕਿ ਕੌਮਾਂਤਰੀ ਭਾਈਚਾਰਾ ਪਾਕਿਸਤਾਨ ਦੇ ਪਾਖੰਡ ਬਾਰੇ ਚਿੰਤਤ ਹੈ, ਜੋ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਦਿਖਾਵਾ ਕਰ ਰਿਹਾ ਹੈ। ਦੂਸਰੇ ਤਰੀਕੇ ਉਨ੍ਹਾਂ ਨੂੰ ਫੰਡਿੰਗ ਕਰ ਰਿਹਾ ਹੈ।

ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ 21 ਅੱਤਵਾਦੀਆਂ ਨੂੰ ਵੀਆਈਪੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ।

ਨਿਊਜ਼ ਏਜੰਸੀ ਏਐਨਆਈ ਦੀ ਸੂਚੀ ਦੇ ਅਨੁਸਾਰ, ਅੱਤਵਾਦੀ ਜਿਨ੍ਹਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਉਨ੍ਹਾਂ ਵਿੱਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ, ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਵਾਧਵਾ ਸਿੰਘ, ਇੰਡੀਅਨ ਮੁਜਾਹਿਦੀਨ ਦੇ ਚੀਫ਼ ਰਿਆਜ਼ ਭਟਕਲ, ਅੱਤਵਾਦੀ ਮਿਰਜ਼ਾ ਸ਼ਾਦਾਬ ਬੇਗ਼ ਅਤੇ ਆਫੀਫ਼ ਹਸਨ ਸਿੱਧੀਬਾਪਾ ਸਣੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਅੱਤਵਾਦੀ ਹਨ ਜੋ ਭਾਰਤ ਵਿੱਚ ਸਭ ਤੋਂ ਵੱਧ ਲੋੜੀਂਦੇ ਹਨ, ਫਿਰ ਵੀ ਪਾਕਿਸਤਾਨ ਉਨ੍ਹਾਂ ਨੂੰ ਪਨਾਹ ਦੇ ਰਿਹਾ ਹੈ।

ਭਾਰਤ ਨੇ ਕਈ ਵਾਰ ਪਾਕਿਸਤਾਨ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਅੱਤਵਾਦੀ ਸਮੂਹਾਂ ਨੂੰ ਸਪਾਂਸਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਰਤ ਵਿਰੁੱਧ ਜੰਗ ਛੇੜਨ ਦੀ ਸਿਖਲਾਈ ਦੇ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਦੇ 88 ਮੈਂਬਰਾਂ 'ਤੇ ਪਾਬੰਦੀ ਲਗਾਈ ਸੀ। ਉਨ੍ਹਾਂ ਵਿੱਚੋਂ ਜਮਾਤ-ਉਦ-ਦਾਵਾ ਦੇ ਨੇਤਾ ਹਾਫ਼ਿਜ਼ ਸਈਦ ਅਹਿਮਦ, ਜੈਸ਼ ਦੇ ਮੁਹੰਮਦ ਮਸੂਦ ਅਜ਼ਹਰ, ਜ਼ਕੀਉਰ ਰਹਿਮਾਨ ਲਖਵੀ ਅਤੇ ਇਬਰਾਹਿਮ ਇਸ ਸੂਚੀ ਵਿੱਚ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.