ਅਫ਼ਗਾਨਿਸਤਾਨ: ਅਫ਼ਗਾਨੀ ਫੁੱਟਬਾਲਰ ਜ਼ਾਕੀ ਅਨਵਾਰੀ ਦੀ ਜਹਾਜ਼ ਤੋਂ ਡਿੱਗਣ ਨਾਲ ਮੌਤ ਹੋ ਗਈ ਹੈ। ਤਾਲਿਬਾਨ ਦੇ ਡਰ ਤੋਂ ਦੇਸ਼ ਛੱਡ ਭੱਜਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੇ ਖੁਦ ਨੂੰ ਜਹਾਜ਼ ਦੇ ਪਹੀਏ ਨਾਲ ਬੰਨ੍ਹ ਲਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਸੋਮਵਾਰ ਨੂੰ ਅਮਰੀਕੀ ਜਹਾਜ਼ ਬੋਇੰਗ ਸੀ-17 ਤੋਂ ਹੇਠਾਂ ਡਿੱਗ ਗਏ। ਇਸ ਨੌਜਵਾਨ ਦੀ ਮੌਤ ਦਾ ਐਲਾਨ ਅਫ਼ਗਾਲ ਰਾਸ਼ਟਰੀ ਫੁੱਟਬਾਲ ਟੀਮ ਦੇ ਇੱਕ ਫੇਸਬੁੱਕ ਪੋਸਟ ਜ਼ਰੀਏ ਕੀਤਾ ਗਿਆ ਹੈ। ਇਹ ਪੋਸਟ 18 ਅਗਸਤ ਨੂੰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਸੀ।
ਉੱਥੇ ਹੀ ਇਸ ਤੋਂ ਅਗਲੇ ਦਿਨ ਖੇਡ ਡਾਇਰੈਕਟੋਰੇਟਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਸੋਮਵਾਰ 16 ਅਗਸਤ ਨੂੰ ਅਫ਼ਗਾਨਿਸਤਾਨ ਦੇ ਨੌਜਵਾਨ ਫੁੱਟਬਾਲਰ ਜ਼ਾਕੀ ਅਨਵਾਰੀ ਦੀ ਮੌਤ ਅਮਰੀਕੀ ਜਹਾਜ਼ ਤੋਂ ਡਿੱਗਣ ਕਾਰਨ ਹੋਈ ਹੈ।
-
Afghan footballer died after falling from US plane leaving Kabul
— ANI Digital (@ani_digital) August 19, 2021 " class="align-text-top noRightClick twitterSection" data="
Read @ANI Story | https://t.co/hzS9AqOlYf#Afganisthan pic.twitter.com/kXFSelHa0V
">Afghan footballer died after falling from US plane leaving Kabul
— ANI Digital (@ani_digital) August 19, 2021
Read @ANI Story | https://t.co/hzS9AqOlYf#Afganisthan pic.twitter.com/kXFSelHa0VAfghan footballer died after falling from US plane leaving Kabul
— ANI Digital (@ani_digital) August 19, 2021
Read @ANI Story | https://t.co/hzS9AqOlYf#Afganisthan pic.twitter.com/kXFSelHa0V
ਅਨਵਾਰੀ ਉਨ੍ਹਾਂ ਹਜ਼ਾਰਾਂ ਅਫ਼ਗਾਨੀਆਂ ਵਿੱਚੋਂ ਇੱਕ ਸੀ, ਜਿਹੜਾ ਸੋਮਵਾਰ ਨੂੰ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ 'ਤੇ ਆਇਆ ਸੀ। ਇਹ ਸਾਰੇ ਲੋਕ ਤਾਲਿਬਾਨ ਤੋਂ ਬਚਣ ਲਈ ਕਾਬੁਲ ਛੱਡ ਕੇ ਜਾਣਾ ਚਾਹੁੰਦੇ ਸਨ। ਜਿਸ ਵਿੱਚ ਇਹ ਨੌਜਵਾਨ ਫੁੱਟਬਾਲਰ ਵੀ ਸ਼ਾਮਲ ਸੀ।
ਤਾਲਿਬਾਨ ਤੋਂ ਜਾਨ ਬਚਾਉਣ ਲਈ ਉਹ ਇਸ ਅਮਰੀਕੀ ਜਹਾਜ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮ੍ਰਿਤਕ ਜਹਾਜ਼ ਦੇ ਅੰਦਰ ਦਾਖਲ ਨਾ ਹੋਣ ਕਰਕੇ ਜਹਾਜ਼ ਦੇ ਪਹੀਏ ਨਾਲ ਆਪਣੇ-ਆਪ ਨੂੰ ਬੰਨ੍ਹ ਕੇ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਰਾਸਤੇ ਵਿੱਚ ਜਹਾਜ਼ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।
ਅਫ਼ਗਾਨਿਸਤਾਨ ਦੇ ਸਰੀਰਕ ਸਿੱਖਿਆ ਅਤੇ ਖੇਡ ਡਾਇਰੈਕਟੋਰੇਟ ਨੇ ਵੀ ਇੱਕ ਫੇਸਬੁੱਕ ਪੋਸਟ ਜ਼ਰੀਏ, ਉਸ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਜਿਸ ਵਿੱਚ ਲਿਖਿਆ ਗਿਆ ਸੀ, ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ, ਕਿ ਦੇਸ਼ ਦੇ ਰਾਸ਼ਟਰੀ ਜੂਨੀਅਨਰ ਫੁੱਟਬਾਲ ਟੀਮ ਦੇ ਖਿਡਾਰੀਆਂ ਵਿੱਚੋਂ ਜ਼ਾਕੀ ਅਨਵਾਰੀ ਨਾਮ ਦੇ ਖਿਡਾਰੀ ਦੀ ਇੱਕ ਹਾਦਸੇ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ:ਪਾਕਿਸਤਾਨ ਵਿੱਚ ਸ਼ਿਆ ਸਮਾਜ ਦੇ ਧਾਰਮਿਕ ਜਲੂਸ ਦੌਰਾਨ ਧਮਾਕਾ