ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (US President Joe Biden) ਨੇ ਲੋਕਤੰਤਰ 'ਤੇ ਵਰਚੁਅਲ ਸੰਮੇਲਨ 'ਚ ਲਗਭਗ 110 ਦੇਸ਼ਾਂ ਨੂੰ ਸੱਦਾ ਦਿੱਤਾ ਹੈ। ਜਦਕਿ ਚੀਨ, ਰੂਸ ਅਤੇ ਤੁਰਕੀ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਵਰਚੁਅਲ ਸੰਮੇਲਨ 9-10 ਦਸੰਬਰ ਨੂੰ ਹੋਵੇਗਾ।
ਇਹ ਵੀ ਪੜੋ: ਸੜਕ 'ਤੇ ਪੈਣ ਲੱਗਾ ਨੋਟਾਂ ਦਾ ਮੀਂਹ, ਲੋਕ ਲੁੱਟ ਰਹੇ ਪੈਸੇ, ਦੇਖੋ ਵਾਇਰਲ ਵੀਡੀਓ
ਅਮਰੀਕੀ ਵਿਦੇਸ਼ ਵਿਭਾਗ (US State Department) ਦੁਆਰਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, ਤਾਇਵਾਨ ਨੂੰ ਵਰਚੁਅਲ ਸੰਮੇਲਨ ਲਈ ਸੱਦਾ ਦਿੱਤਾ ਗਿਆ ਹੈ। ਜਦੋਂਕਿ ਨਾਟੋ (NATO) ਦਾ ਮੈਂਬਰ ਤੁਰਕੀ ਇਸ ਸੂਚੀ ਵਿੱਚੋਂ ਗਾਇਬ ਹੈ।
ਇਹ ਵੀ ਪੜੋ: ਰੇਲਗੱਡੀ ਨਾਲ ਰੇਸ ਲਗਾਉਂਦਾ ਖਰਗੋਸ਼, ਵੀਡੀਓ ਹੋਈ ਵਾਇਰਲ
ਮੰਗਲਵਾਰ ਨੂੰ ਵਿਦੇਸ਼ ਵਿਭਾਗ ਦੀ ਵੈੱਬਸਾਈਟ 'ਤੇ ਜਾਰੀ ਸੂਚੀ ਤੋਂ ਦੱਖਣੀ ਏਸ਼ੀਆਈ ਖੇਤਰ 'ਚ ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਨੂੰ ਬਾਹਰ ਰੱਖਿਆ ਗਿਆ ਹੈ।
ਅਮਰੀਕਾ ਦੇ ਪ੍ਰਮੁੱਖ ਪੱਛਮੀ ਸਹਿਯੋਗੀ ਦੇਸ਼ਾਂ ਦੇ ਨਾਲ-ਨਾਲ ਭਾਰਤ, ਪਾਕਿਸਤਾਨ ਅਤੇ ਇਰਾਕ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਇਹ ਵੀ ਪੜੋ: ਕੇਂਦਰੀ ਕੈਬਨਿਟ ਦੀ ਬੈਠਕ ਅੱਜ, ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ 'ਤੇ ਲੱਗ ਸਕਦੀ ਹੈ ਮੋਹਰ !