ETV Bharat / international

ਅਮਰੀਕੀ ਕੱਚੇ ਤੇਲ ਦੀਆਂ ਦਰਾਂ 'ਚ ਆਈ ਇਤਿਹਾਸਿਕ ਗਿਰਾਵਟ, 0.01 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਪਹੁੰਚੀ ਕੀਮਤ - ਕੋਰੋਨਾ ਵਾਇਰਸ

ਵਿਸ਼ਵ ਪੱਧਰ 'ਤੇ ਜਾਰੀ ਕੋਰੋਨਾ ਸੰਕਟ ਵਿਚਕਾਰ ਅਮਰੀਕੀ ਕੱਚੇ ਤੇਲ ਦੀ ਕੀਮਤ ਵਿੱਚ ਇਤਿਹਾਸਕ ਗਿਰਾਵਟ ਆਈ ਹੈ। ਕੋਈ ਮੰਗ ਨਾ ਹੋਣ ਕਾਰਨ, ਕੀਮਤਾਂ ਪ੍ਰਤੀ ਬੈਰਲ 0.01 ਡਾਲਰ ਤੋਂ ਹੇਠਾਂ ਪਹੁੰਚ ਗਈਆਂ ਹਨ।

crude oil
crude oil
author img

By

Published : Apr 21, 2020, 9:07 AM IST

Updated : Apr 21, 2020, 9:15 AM IST

ਵਾਸ਼ਿੰਗਟਨ: ਵਿਸ਼ਵ ਪੱਧਰ 'ਤੇ ਜਾਰੀ ਕੋਰੋਨਾ ਸੰਕਟ ਦੇ ਵਿਚਕਾਰ ਅਮਰੀਕੀ ਕੱਚੇ ਤੇਲ ਦੀ ਕੀਮਤ 'ਚ ਇਤਿਹਾਸਕ ਗਿਰਾਵਟ ਆਈ ਹੈ। ਕੋਈ ਮੰਗ ਨਾ ਹੋਣ ਕਾਰਨ ਕੀਮਤਾਂ ਪ੍ਰਤੀ ਬੈਰਲ 0.01 ਡਾਲਰ ਤੋਂ ਵੀ ਹੇਠਾਂ ਪਹੁੰਚ ਗਈਆਂ ਹਨ। ਦੱਸ ਦਈਏ ਕਿ ਦੁਨੀਆ ਦੇ 185 ਤੋਂ ਵੱਧ ਦੇਸ਼ ਕੋਰੋਨਾ ਵਾਇਰਸ ਦੀ ਜਕੜ ਵਿੱਚ ਹਨ। ਕੋਰੋਨਾ ਵਾਇਰਸ ਸੰਕਟ ਕਾਰਨ ਵਿਸ਼ਵ ਭਰ ਵਿੱਚ ਤੇਲ ਦੀ ਮੰਗ ਘਟ ਗਈ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ। ਇਤਿਹਾਸ ਵਿੱਚ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ ਇੰਨੀ ਘੱਟ ਹੋਈ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ ਕੱਚੇ ਤੇਲ ਦੀ ਕੀਮਤ ਸੋਮਵਾਰ ਨੂੰ ਘਟ ਕੇ 2 ਡਾਲਰ ਪ੍ਰਤੀ ਬੈਰਲ 'ਤੇ ਆ ਗਈ। ਇਸ ਤੋਂ ਪਹਿਲਾਂ ਬਾਜ਼ਾਰ ਦੇ ਖੁੱਲ੍ਹਣ ਸਮੇਂ ਕੀਮਤ 10.34 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਸੀ, ਜੋ 1986 ਤੋਂ ਬਾਅਦ ਇਸ ਦਾ ਸਭ ਤੋਂ ਨੀਵਾਂ ਪੱਧਰ ਸੀ।

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ ਸਾਢੇ 24 ਲੱਖ ਤੋਂ ਪਾਰ, 1 ਲੱਖ 70 ਹਜ਼ਾਰ ਮੌਤਾਂ

ਵਪਾਰੀਆਂ ਨੇ ਕਿਹਾ ਕਿ ਕੀਮਤਾਂ ਵਿੱਚ ਆਈ ਗਿਰਾਵਟ ਚਿੰਤਾਜਨਕ ਹੈ ਕਿਉਂਕਿ ਮਈ ਦੀ ਡਿਲੀਵਰੀ ਲਈ ਸੋਮਵਾਰ ਸ਼ਾਮ ਤੱਕ ਸਮਝੌਤੇ ਸੁਲਝਾਏ ਜਾਣੇ ਹਨ ਪਰ ਕੋਈ ਵੀ ਨਿਵੇਸ਼ਕ ਤੇਲ ਦੀ ਅਸਲ ਡਿਲੀਵਰੀ ਲੈਣ ਲਈ ਤਿਆਰ ਨਹੀਂ ਹਨ।

Last Updated : Apr 21, 2020, 9:15 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.