ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 85 ਹਜ਼ਾਰ ਤੋਂ ਪਾਰ ਹੋ ਗਈ ਹੈ। ਇਹ ਅੰਕੜਾ ਚੀਨ ਤੋਂ ਵੀ ਟੱਪ ਗਿਆ ਹੈ। ਇਹ ਖ਼ੁਲਾਸਾ ਇੱਕ ਰਿਪੋਰਟ ਤੋਂ ਹੋਇਆ ਹੈ।
ਤਾਜ਼ਾ ਅੰਕੜਿਆਂ ਮੁਤਾਬਕ, ਵਿਸ਼ਵ ਭਰ ਵਿੱਚ ਹਰ 5 ਪੰਜ ਘੰਟਿਆਂ ਵਿੱਚ 10 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇਸ ਵੇਲੇ ਅਮਰੀਕਾ ਦਾ ਨਿਊਯਾਰਕ ਸ਼ਹਿਰ 37 ਹਜ਼ਾਰ ਕੇਸਾਂ ਨਾਲ ਵਾਇਰਸ ਦਾ ਕੇਂਦਰ ਬਿੰਦੂ ਬਣ ਗਿਆ ਹੈ। ਨਿਊਜਰਸੀ ਵਿੱਚ 6800 ਅਤੇ ਕੈਲੀਫੋਰਨੀਆਂ ਵਿੱਚ 3800 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ।
ਅਮਰੀਕਾ ਵਿੱਚ ਖ਼ਬਰ ਲਿਖੇ ਜਾਣ ਤੱਕ ਮੌਤਾਂ ਦਾ ਅੰਕੜਾ 1300 ਦੇ ਕਰੀਬ ਪੁੱਜ ਗਿਆ ਹੈ ਜਦ ਕਿ ਪੂਰੀ ਦੁਨੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਦੀ ਗਿਣਤੀ ਪਾਰ ਕਰ ਗਈ ਹੈ।
ਵਿਸ਼ਵ ਭਰ ਵਿੱਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 5 ਲੱਖ 30 ਹਜ਼ਾਰ ਤੇ ਪਹੁੰਚ ਗਈ ਹੈ ਜਿਸ ਵਿੱਚੋਂ 85 ਹਜ਼ਾਰ ਤਾਂ ਕੇਵਲ ਅਮਰੀਕਾ ਵਿੱਚ ਹੀ ਪਾਏ ਗਏ ਹਨ। ਇਹ ਅੰਕੜਾ ਚੀਨ ਨਾਲੋਂ ਵੀ ਪਾਰ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਚੀਨ ਵਿੱਚ ਪੀੜਤਾਂ ਦੀ ਗਿਣਤੀ 81 ਹਜ਼ਾਰ ਤੱਕ ਪਹੁੰਚ ਗਈ ਹੈ।
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 700 ਤੋਂ ਪਾਰ ਹੋ ਗਈ ਹੈ। ਇਸ ਨੂੰ ਲੈ ਕੇ ਮੁਲਕ ਵਿੱਚ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਹੈ ਪਰ ਫਿਰ ਵੀ ਅੰਕੜਾ ਵਧਦਾ ਜਾ ਰਿਹਾ ਹੈ।