ਵਾਸ਼ਿੰਗਟਨ: ਅਮਰੀਕਾ ਨੇ ਰੂਸ ਨਾਲ ਹਥਿਆਰ ਕੰਟਰੋਲ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਚੀਨ ਨੂੰ ਵੀ ਸੱਦਾ ਦਿੱਤਾ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੋਰਗਨ ਓਰਟਾਗਸ ਨੇ ਕਿਹਾ ਕਿ ਅਮਰੀਕਾ ਹਥਿਆਰ ਕੰਟਰੋਲ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਚੀਨ ਦੀ ਵਚਨਬੱਧਤਾ ਦਾ ਸਵਾਗਤ ਕਰਦਾ ਹੈ।
ਇਸ ਦੇ ਤਹਿਤ ਅਮਰੀਕਾ ਅਤੇ ਚੀਨ ਵਿਚਾਲੇ ਆਹਮੋ-ਸਾਹਮਣੇ ਗੱਲਬਾਤ ਹੋਵੇਗੀ। ਸਪੈਸ਼ਲ ਰਾਸ਼ਟਰਪਤੀ ਰਾਜਦੂਤ ਮਾਰਸ਼ਲ ਬਿਲਿੰਗਸਲੇ ਨੇ ਚੀਨ ਨੂੰ ਆਸਟਰੀਆ ਦੇ ਵਿਯਨਾ ਵਿੱਚ ਹੋਣ ਵਾਲੀ ਗੱਲਬਾਤ 'ਚ ਸ਼ਾਮਲ ਹੋਣ ਲਈ ਸੱਦਾ ਦੇਣਗੇ।
ਇਹ ਵੀ ਪੜ੍ਹੋ: ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ
ਬੁਲਾਰੇ ਨੇ ਕਿਹਾ ਕਿ ਅਮਰੀਕਾ ਨੇ ਚੀਨ ਨੂੰ ਰੂਸ ਨਾਲ ਮੁਲਾਕਾਤ ਕਰਨ ਲਈ ਵੀ ਕਿਹਾ ਹੈ ਤਾਂ ਜੋ ਹਥਿਆਰਾਂ ਦੇ ਨਿਯੰਤਰਣ ਬਾਰੇ ਦੁਵੱਲੀ ਗੱਲਬਾਤ ਦੇ ਅਗਲੇ ਕਦਮਾਂ ‘ਤੇ ਵਿਚਾਰ ਕੀਤਾ ਜਾ ਸਕੇ। ਤਿੰਨੇ ਦੇਸ਼ ਵਾਰਤਾ ਵਿੱਚ ਆਪਣਾ ਪੱਖ, ਉਦੇਸ਼ ਅਤੇ ਵੱਖੋ ਵੱਖਰੇ ਦ੍ਰਿਸ਼ਟੀਕੋਣ ਰੱਖਣਗੇ ਅਤੇ ਉਨ੍ਹਾਂ ਵਿਚਾਲੇ ਮਤਭੇਦ ਹੋਣਗੇ ਪਰ ਇਹ ਨਵੇਂ ਹਥਿਆਰਾਂ ਦੀ ਦੌੜ ਨੂੰ ਸ਼ੁਰੂ ਹੋਣ ਤੋਂ ਰੋਕਣ ਲਈ 3 ਸੱਭ ਤੋਂ ਵੱਡੀਆਂ ਪਰਮਾਣੂ ਸ਼ਕਤੀਆਂ ਵਿਚਾਲੇ ਗੱਲਬਾਤ ਅਤੇ ਕੂਟਨੀਤੀ ਦਾ ਸਮਾਂ ਹੈ।