ETV Bharat / international

ਅਮਰੀਕੀ ਅਰਥ ਵਿਵਸਥਾ 'ਚ ਤੀਜੀ ਤਿਮਾਹੀ ਵਿਚ 33.1 ਫੀਸਦੀ ਦਾ ਰਿਕਾਰਡ ਵਾਧਾ - ਅਮਰੀਕੀ ਮੰਦੀ

ਅੰਕੜਿਆਂ ਮੁਤਾਬਕ, ਕਾਰੋਬਾਰੀ ਨਿਵੇਸ਼, ਰਿਹਾਇਸ਼ੀ ਅਤੇ ਨਿਰਯਾਤ ਦੇ ਖੇਤਰਾਂ ਵਿੱਚ ਚੰਗੀ ਵਾਧਾ ਹੋਇਆ ਹੈ, ਜਦੋਂਕਿ ਰਾਜ ਅਤੇ ਸਥਾਨਕ ਸਰਕਾਰਾਂ ਦੇ ਖਰਚਿਆਂ ਅਤੇ ਖਪਤਕਾਰਾਂ ਦੇ ਖਰਚੇ ਵਿੱਚ ਕਮੀ ਆਈ ਹੈ। ਜੀਡੀਪੀ ਵਿਚ 33.1 ਫੀਸਦੀ ਵਾਧਾ 1947 ਤੋਂ ਬਾਅਦ ਕਿਸੇ ਵੀ ਤਿਮਾਹੀ ਵਿਚ ਸਭ ਤੋਂ ਵੱਧ ਵਾਧਾ ਹੈ।

ਅਮਰੀਕੀ ਅਰਥ ਵਿਵਸਥਾ 'ਚ ਤੀਜੀ ਤਿਮਾਹੀ ਵਿਚ 33.1 ਫੀਸਦੀ ਦਾ ਰਿਕਾਰਡ ਵਾਧਾ

author img

By

Published : Nov 26, 2020, 3:19 PM IST

ਵਾਸ਼ਿੰਗਟਨ: ਜੁਲਾਈ-ਸਤੰਬਰ ਦੀ ਤੀਜੀ ਤਿਮਾਹੀ 'ਚ ਅਮਰੀਕੀ ਅਰਥਚਾਰੇ 'ਚ ਤੇਜ਼ੀ ਆਈ ਅਤੇ ਰਿਕਾਰਡ ਵਾਧਾ ਦਰਜ ਕੀਤਾ ਗਿਆ ਜਿਸ ਵਿਚ 33.1 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਹ ਇਕ ਮਹੀਨੇ ਪਹਿਲਾਂ ਦੇ ਅਨੁਮਾਨ ਦੇ ਮੁਤਾਬਕ ਹੈ।

ਹਾਲਾਂਕਿ, ਕੋਰੋਨਾ ਵਾਇਰਸ ਸੰਕਰਮਣ ਦੀ ਮੁੜ ਤੋਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ, ਮੌਜੂਦਾ ਤਿਮਾਹੀ ਵਿੱਚ ਵਿਕਾਸ ਦੀ ਗਤੀ ਹੌਲੀ ਹੋ ਸਕਦੀ ਹੈ। ਕੁੱਝ ਅਰਥਸ਼ਾਸਤਰੀਆਂ ਨੇ ਮੰਦੀ ਦੀ ਵੀ ਭਵਿੱਖਬਾਣੀ ਕੀਤੀ ਹੈ। ਕਮਰਸ ਵਿਭਾਗ ਦੀ ਰਿਪੋਰਟ ਦੇ ਮੁਤਾਬਕ, ਦੇਸ਼ ਵਿੱਚ ਵਸਤਾਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਵਾਧਾ, ਕੁਲ ਘਰੇਲੂ ਉਤਪਾਦ (ਜੀਡੀਪੀ) ਪਹਿਲੇ ਅਨੁਮਾਨਾਂ ਦੇ ਮੁਤਾਬਕ ਹੈ।

1947 ਤੋਂ ਬਾਅਦ ਕਿਸੇ ਵੀ ਤਿਮਾਹੀ ਵਿਚ ਸਭ ਤੋਂ ਵੱਧ ਵਾਧਾ

ਅੰਕੜਿਆਂ ਮੁਤਾਬਕ, ਕਾਰੋਬਾਰੀ ਨਿਵੇਸ਼, ਰਿਹਾਇਸ਼ੀ ਅਤੇ ਨਿਰਯਾਤ ਦੇ ਖੇਤਰਾਂ ਵਿੱਚ ਚੰਗੀ ਵਾਧਾ ਹੋਇਆ ਹੈ, ਜਦੋਂਕਿ ਰਾਜ ਅਤੇ ਸਥਾਨਕ ਸਰਕਾਰਾਂ ਦੇ ਖਰਚਿਆਂ ਅਤੇ ਖਪਤਕਾਰਾਂ ਦੇ ਖਰਚੇ ਵਿੱਚ ਕਮੀ ਆਈ ਹੈ। ਜੀਡੀਪੀ ਵਿਚ 33.1 ਫੀਸਦੀ ਵਾਧਾ 1947 ਤੋਂ ਬਾਅਦ ਕਿਸੇ ਵੀ ਤਿਮਾਹੀ ਵਿਚ ਸਭ ਤੋਂ ਵੱਧ ਵਾਧਾ ਹੈ। ਇਸ ਤੋਂ ਪਹਿਲਾਂ 1950 ਵਿਚ 16.7 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਸੀ।

ਤੀਜੀ ਤਿਮਾਹੀ ਵਿੱਚ ਚੰਗਾ ਵਾਧਾ ਹੋਣ ਦੇ ਬਾਵਜੂਦ, ਯੂ.ਐਸ. ਦੀ ਆਰਥਿਕਤਾ ਉਤਪਾਦਨ ਵਿੱਚ ਉਸ ਘਾਟ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ ਸਕੀ ਜੋ ਉਸਨੇ ਛੇ ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਉਸਦੀ ਰੋਕਥਾਮ ਲਈ ਲਗਾਈ ਤਾਲਾਬੰਦੀ ਵਿਚ ਗੁਆ ਚੁੱਕੀ ਹੈ।

ਇਸ ਤੋਂ ਪਹਿਲਾਂ, ਯੂ.ਐਸ. ਦੀ ਆਰਥਿਕਤਾ ਪਹਿਲੀ ਤਿਮਾਹੀ ਵਿੱਚ 5 ਪ੍ਰਤੀਸ਼ਤ ਅਤੇ ਦੂਜੀ ਤਿਮਾਹੀ ਵਿੱਚ ਰਿਕਾਰਡ 31.4 ਪ੍ਰਤੀਸ਼ਤ ਤੱਕ ਡਿੱਗੀ ਸੀ। ਅਰਥਸ਼ਾਸਤਰੀਆਂ ਨੇ ਅਕਤੂਬਰ-ਦਸੰਬਰ ਤਿਮਾਹੀ ਵਿਚ ਵਿਕਾਸ ਹੌਲੀ ਹੋਣ ਬਾਰੇ ਚਿੰਤਾ ਪ੍ਰਗਟਾਈ ਹੈ।

ਕਈਆਂ ਨੂੰ ਡਰ ਹੈ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਅਮਰੀਕੀ ਜੀਡੀਪੀ ਵਿਚ ਫਿਰ ਤੋਂ ਵੱਡੀ ਗਿਰਾਵਟ ਆਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.