ਨਵੀਂ ਦਿੱਲੀ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਤਰਾਜ਼ ਕਰਦਿਆਂ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਵੱਲੋਂ ਉਨ੍ਹਾਂ ਦੇ ਦੇਸ਼ ਨਾਲ “ਨਿਰਪੱਖ ਵਿਵਹਾਰ” ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗਲੋਬਲ ਟਰੇਡ ਬਾਡੀ ਵੱਲੋਂ ਸੰਯੁਕਤ ਰਾਜ ਅਮਰੀਕਾ ਨੂੰ “ਵਿਕਾਸਸ਼ੀਲ ਦੇਸ਼ਾਂ” ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜਦੋਂਕਿ ਚੀਨ ਅਤੇ ਭਾਰਤ ਨੂੰ ਸ਼ਾਮਲ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਦੇ ਇਕ ਟ੍ਰਾਂਸਕ੍ਰਿਪਟ ਮੁਤਾਬਕ, ਅਮਰੀਕੀ ਰਾਸ਼ਟਰਪਤੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਕਿਹਾ “ਵਿਸ਼ਵ ਵਪਾਰ ਸੰਗਠਨ ਨਾਲ ਮੇਰਾ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ, ਕਿਉਂਕਿ ਉਹ ਸਾਡੇ ਦੇਸ਼ ਨਾਲ ਸਹੀ ਵਿਵਹਾਰ ਨਹੀਂ ਕਰਦਾ। ਚੀਨ ਨੂੰ ਇੱਕ ਵਿਕਾਸਸ਼ੀਲ ਦੇਸ਼ ਵਜੋਂ ਵੇਖਿਆ ਜਾਂਦਾ ਹੈ, ਭਾਰਤ ਨੂੰ ਇੱਕ ਵਿਕਾਸਸ਼ੀਲ ਵਜੋਂ ਵੇਖਿਆ ਜਾਂਦਾ ਹੈ ਪਰ ਸਾਨੂੰ ਨਹੀਂ।"
ਟਰੰਪ ਨੇ ਕਿਹਾ, “ਜਿੱਥੋਂ ਤੱਕ ਮੇਰਾ ਸਬੰਧ ਹੈ, ਅਸੀਂ ਇੱਕ ਵਿਕਾਸਸ਼ੀਲ ਰਾਸ਼ਟਰ ਵੀ ਹਾਂ। ਪਰ ਭਾਰਤ ਅਤੇ ਚੀਨ ਨੂੰ ਇਸ ਤੱਥ ਦੇ ਬਹੁਤ ਲਾਭ ਮਿਲੇ ਹਨ ਕਿ ਉਨ੍ਹਾਂ ਨੂੰ ਵਿਕਾਸਸ਼ੀਲ ਮੰਨਿਆ ਜਾਂਦਾ ਸੀ ਅਤੇ ਸਾਨੂੰ ਨਹੀਂ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ।"
ਇਹ ਵੀ ਪੜ੍ਹੋ: ਸਾਬਤ ਸੂਰਤ ਨੌਜਵਾਨ ਨੇ ਅਮਰੀਕਾ ਵਿੱਚ ਸਿਰਜਿਆ ਇਤਿਹਾਸ, ਬਣਿਆ ਡਿਪਟੀ ਕਾਂਸਟੇਬਲ
ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ "ਕਈ ਸਾਲਾਂ ਤੋਂ, ਸੰਯੁਕਤ ਰਾਜ ਅਮਰੀਕਾ ਨਾਲ ਬਹੁਤ ਨਾਇਨਸਾਫ਼ੀ ਕਰ ਰਿਹਾ ਹੈ।"
ਅਮਰੀਕੀ ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਕਿਹਾ ਕਿ ਉਸ ਦੀ ਚੋਣ ਤੋਂ ਬਾਅਦ ਦੇਸ਼ ਵਿੱਚ 7 ਮਿਲੀਅਨ ਤੋਂ ਵੱਧ ਨਵੀਆਂ ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ “ਅੱਧੀ ਸਦੀ ਵਿੱਚ ਬੇਰੁਜ਼ਗਾਰੀ ਦੀ ਦਰ ਹੁਣ ਸਭ ਤੋਂ ਘੱਟ ਹੈ। ਮੇਰੇ ਕਾਰਜਕਾਲ ਵਿੱਚ ਔਸਤਨ ਬੇਰੁਜ਼ਗਾਰੀ ਦਰ ਬਾਕੀ ਸਾਰੇ ਅਮਰੀਕੀ ਰਾਸ਼ਟਰਪਤੀ ਤੋਂ ਘੱਟ ਹੈ, ਜੋ ਕਿ ਬਹੁਤ ਵਧੀਆ ਗੱਲ ਹੈ।