ਵਾਸ਼ਿੰਗਟਨ: ਪੈਂਟਾਗਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ਾਂ 'ਤੇ ਅਫਰੀਕੀ ਦੇਸ਼ ਸੋਮਾਲੀਆ ਤੋਂ ਜ਼ਿਆਦਾਤਰ ਫੌਜਾਂ ਵਾਪਿਸ ਬੁਲਾ ਰਿਹਾ ਹੈ।
ਪੈਂਟਾਗਨ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਉਹ ਅਫਰੀਕੀ ਦੇਸ਼ ਸੋਮਾਲੀਆ ਤੋਂ ਆਪਣੀਆਂ ਫੌਜਾਂ ਨੂੰ ਵਾਪਿਸ ਬੁਲਾ ਰਿਹਾ ਹੈ। ਪੈਂਟਾਗਨ ਦੇ ਅਨੁਸਾਰ, 2021 ਦੇ ਸ਼ੁਰੂ ਵਿੱਚ, ਸੋਮਾਲੀਆ ਤੋਂ ਬਹੁਤੇ ਅਮਰੀਕੀ ਸੈਨਿਕ ਅਤੇ ਉਪਕਰਣ ਵਾਪਿਸ ਬੁਲਾਏ ਜਾਣਗੇ। ਫਿਲਹਾਲ ਸੋਮਾਲੀਆ ਵਿੱਚ ਘੱਟੋ ਘੱਟ 700 ਸੈਨਿਕ ਤਾਇਨਾਤ ਹਨ, ਜੋ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅਲ ਸ਼ਬਾਬ ਨਜਿੱਠਣ ਲਈ ਸਥਾਨਕ ਬਲਾਂ ਨੂੰ ਸਿਖਲਾਈ ਦੇ ਰਹੇ ਹਨ।
ਟਰੰਪ ਨੇ ਹਾਲ ਹੀ ਵਿੱਚ ਆਪਣੀਆਂ ਫੌਜਾਂ ਨੂੰ ਅਫਗਾਨਿਸਤਾਨ ਅਤੇ ਇਰਾਕ ਵਿੱਚ ਘਟਾਉਣ ਦਾ ਆਦੇਸ਼ ਦਿੱਤਾ ਸੀ ਅਤੇ ਉਮੀਦ ਕੀਤੀ ਸੀ ਕਿ ਉਹ ਸੋਮਾਲੀਆ ਤੋਂ ਆਪਣੀਆਂ ਕੁਝ ਜਾਂ ਸਾਰੀਆਂ ਫੌਜਾਂ ਵਾਪਿਸ ਬੁਲਾ ਸਕਦੈ।
ਪੈਂਟਾਗਨ ਨੇ ਕਿਹਾ ਕਿ ਸੋਮਾਲੀਆ ਵਿੱਚ ਫੌਜਾਂ ਦੀ ਗਿਣਤੀ ਘਟਾਉਣ ਦਾ ਅਰਥ ਇਹ ਨਹੀਂ ਕਿ ਅਮਰੀਕਾ ਉਥੇ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਨੂੰ ਖਤਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ,'ਇਸ ਫੈਸਲੇ ਦੇ ਨਤੀਜੇ ਵਜੋਂ ਕੁੱਝ ਤਾਕਤਾਂ ਪੂਰਬੀ ਅਫਰੀਕਾ ਤੋਂ ਬਾਹਰ ਤਬਦੀਲ ਹੋ ਸਕਦੀਆਂ ਹਨ।'