ਵਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੌਜੀ ਹਸਪਤਾਲ 'ਚ 4 ਦਿਨ ਬਿਤਾਉਣ ਤੋਂ ਬਾਅਦ ਸੋਮਵਾਰ ਨੂੰ ਵਾਈਟ ਹਾਊਸ ਪਰਤੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਵਾਇਰਸ ਤੋਂ ਨਾ ਡਰਨ ਤੇ ਆਪਣੀ ਜ਼ਿੰਦਗੀ 'ਤੇ ਹਾਵੀ ਨਾ ਹੋਣ ਦੇਣ।
ਕੋਰੋਨਾ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਉੱਥੇ ਭਰਤੀ ਕੀਤਾ ਗਿਆ ਸੀ। ਹੁਣ ਉਹ ਕਾਫੀ ਤੰਦਰੁਸਤ ਨਜ਼ਰ ਆ ਰਹੇ ਸੀ ਤੇ ਆਪਣੀ ਤੰਦਰੁਸਤੀ ਦਿਖਾਉਂਦੇ ਹੋਏ ਲਿਫਟ ਰਾਹੀਂ ਨਹੀਂ ਸਗੋਂ ਪੋੜੀਆਂ ਦਾ ਇਸਤੇਮਾਲ ਕੀਤਾ। ਪੱਤਰਕਾਰਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਬਾਲਕਨੀ 'ਚ ਜਾ ਕੇ ਆਪਣਾ ਮਾਸਕ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਵਾਈਟ ਹਾਊਸ ਕਈ ਕਰਮਚਾਰੀ ਤੇ ਸਹਿਯੋਗੀ ਵੀ ਸੰਕ੍ਰਮਿਤ ਪਾਏ ਗਏ ਸੀ।
ਦੱਸਦਈਏ ਕਿ ਅਮਰੀਕਾ 'ਚ ਹੁਣ ਤੱਕ 2 ਲੱਖ 10 ਹਜਾਰ ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋ ਚੁੱਕੀ ਹੈ ਤੇ 74 ਲੱਖ ਲੋਕ ਇਸ ਦੀ ਚਪੇਟ 'ਚ ਹਨ। ਟਰੰਪ ਨੇ ਕਿਹਾ ,"ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਕੋਵਿਡ ਤੋਂ ਨਾ ਡਰੋ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਹਾਵੀ ਨਾ ਹੋਣ ਦਵੋਂ।