ETV Bharat / international

6 ਦਹਾਕਿਆਂ ਵਿੱਚ ਪਹਿਲੀ ਵਾਰ ਵ੍ਹਾਈਟ ਹਾਉਸ ਪਹੁੰਚੇ ਤਿੱਬਤ ਦੇ ਰਾਜਨੀਤਿਕ ਮੁੱਖੀ ਲੋਬਸਾਂਗ - Tibet's political chief Lobsang

ਤਿੱਬਤ ਦੀ ਗ਼ੁਲਾਮ ਸਰਕਾਰ ਦੇ ਮੁੱਖੀ ਨੇ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਵ੍ਹਾਈਟ ਹਾਉਸ ਦਾ ਦੌਰਾ ਕੀਤਾ ਅਤੇ ਤਿੱਬਤ ਦੇ ਮਾਮਲਿਆਂ ਲਈ ਇੱਕ ਨਵੇਂ ਨਿਯੁਕਤ ਕੀਤੇ ਗਏ ਅਮਰੀਕੀ ਅਧਿਕਾਰੀ ਨਾਲ ਮੁਲਾਕਾਤ ਕੀਤੀ। ਸੰਗਾਏ ਨੇ ਇੱਕ ਟਵੀਟ ਵਿੱਚ ਲਿੱਖਿਆ, "ਵ੍ਹਾਈਟ ਹਾਉਸ ਵਿੱਚ ਰਸਮੀ ਤੌਰ ‘ਤੇ ਦਾਖਲ ਹੋਣ ਵਾਲੇ ਕੇਂਦਰੀ ਤਿੱਬਤ ਪ੍ਰਸ਼ਾਸਨ ਦਾ ਪਹਿਲਾ ਰਾਜਨੀਤਿਕ ਮੁੱਖੀ ਹੋਣਾ ਇੱਕ ਬਹੁਤ ਵੱਡਾ ਸਨਮਾਨ ਦੀ ਗੱਲ ਹੈ।"

6 ਦਹਾਕਿਆਂ ਵਿੱਚ ਪਹਿਲੀ ਵਾਰ ਵ੍ਹਾਈਟ ਹਾਉਸ ਪਹੁੰਚੇ ਤਿੱਬਤ ਦੇ ਰਾਜਨੀਤਿਕ ਮੁੱਖੀ ਲੋਬਸਾਂਗ

author img

By

Published : Nov 22, 2020, 2:02 PM IST

ਵਾਸ਼ਿੰਗਟਨ: ਕੇਂਦਰੀ ਤਿੱਬਤ ਪ੍ਰਸ਼ਾਸਨ (ਸੀਟੀਏ) ਨੇ ਦੱਸਿਆ ਹੈ ਕਿ ਡਾ.ਲੋਬਸਾਂਗ ਸੰਗਾਏ ਦਾ ਅਮਰੀਕਾ ਦੇ ਵ੍ਹਾਈਟ ਹਾਉਸ ਵਿੱਚ ਦਾਖਲਾ ਹੋਣਾ ਇੱਕ ਇਤਿਹਾਸਕ ਪਲ ਸੀ। ਪਿਛਲੇ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਸੀਟੀਏ ਮੁਖੀ ਨੂੰ ਵ੍ਹਾਈਟ ਹਾਉਸ ਵਿੱਚ ਬੁਲਾਇਆ ਗਿਆ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਸੀਟੀਏ ਦਾ ਦਫਤਰ ਧਰਮਸ਼ਾਲਾ, ਭਾਰਤ ਵਿੱਚ ਹੈ। ਸੀਟੀਏ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਗਾਏ ​​ਸ਼ੁੱਕਰਵਾਰ ਨੂੰ ਅਮਰੀਕੀ ਵ੍ਹਾਈਟ ਹਾਉਸ ਪਹੁੰਚੇ। ਹਾਲਾਂਕਿ, ਸੰਗਾਏ ​​ਦੀ ਇਸ ਫੇਰੀ ਤੋਂ ਚੀਨ ਦੇ ਨਾਰਾਜ਼ ਹੋਣ ਦੀ ਉਮੀਦ ਹੈ। ਮੰਨਿਆ ਜਾਂਦਾ ਹੈ ਕਿ ਤਿੱਬਤ ਦਾ ਇਹ ਕਦਮ ਚੀਨ ਨੂੰ ਹੋਰ ਨਾਰਾਜ਼ ਕਰ ਸਕਦਾ ਹੈ। ਚੀਨ ਨੇ ਅਮਰੀਕਾ ਉੱਤੇ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਆਰੋਪ ਲਗਾਇਆ ਹੈ।

ਸੰਗਾਏ ਦੇ ਵ੍ਹਾਈਟ ਹਾਉਸ ਦੌਰੇ ਬਾਰੇ ਸੀਟੀਏ ਨੇ ਕਿਹਾ,“ਅੱਜ ਦਾ ਦੌਰਾ ਸੀਟੀਏ ਦੀ ਲੋਕਤੰਤਰੀ ਪ੍ਰਣਾਲੀ ਅਤੇ ਇਸਦੇ ਰਾਜਨੀਤਕ ਮੁੱਖੀ ਦੋਵਾਂ ਨੂੰ ਮਾਨਤਾ ਦੇਣ ਜਾ ਰਿਹਾ ਹੈ। ਇਹ ਬੇਮਿਸਾਲ ਬੈਠਕ ਸੰਭਾਵਤ ਤੌਰ 'ਤੇ ਅਮਰੀਕੀ ਅਧਿਕਾਰੀਆਂ ਨਾਲ ਸੀਟੀਏ ਦੀ ਸ਼ਮੂਲੀਅਤ ਲਈ ਇੱਕ ਆਸ਼ਾਵਾਦੀ ਮਾਹੌਲ ਤਿਆਰ ਕਰੇਗੀ ਅਤੇ ਆਉਣ ਵਾਲੇ ਸਾਲਾਂ ਵਿੱਚ ਵਧੇਰੇ ਰਸਮੀ ਹੋਵੇਗੀ।'

ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ 15 ਅਕਤੂਬਰ ਨੂੰ ਸੀਨੀਅਰ ਡਿਪਲੋਮੈਟ ਡੈਸਟ੍ਰੋ ਨੂੰ ਤਿੱਬਤ ਮਾਮਲਿਆਂ ਲਈ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤਾ ਸੀ। ਡਿਸਟ੍ਰੋ ਹੋਰ ਵਿਸ਼ਾਵਾਂ ਦੇ ਨਾਲ ਚੀਨ ਦੀ ਕਮਿਉਨਿਸਟ ਸਰਕਾਰ ਅਤੇ ਦਲਾਈ ਲਾਮਾ ਵਿੱਚਕਾਰ ਗੱਲਬਾਤ ਨੂੰ ਅੱਗੇ ਵਧਾਉਣ 'ਤੇ ਧਿਆਨ ਕੇਂਦਰਤ ਕਰੇਗਾ।

ਡਾਂਸਟ੍ਰੋ ਦੀ ਨਿਯੁਕਤੀ ਦੀ ਘੋਸ਼ਣਾ ਕਰਦਿਆਂ, ਪੋਂਪਿਓ ਨੇ ਕਿਹਾ ਕਿ ਇਹ ਕਦਮ ਤਿੱਬਤ ਨੀਤੀ ਐਕਟ ਦੇ ਅਨੁਕੂਲ ਹੈ ਅਤੇ ਇਸਦਾ ਉਦੇਸ਼ ਚੀਨ ਅਤੇ ਦਲਾਈ ਲਾਮਾ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਵਧਾਉਣਾ, ਤਿੱਬਤੀ ਲੋਕਾਂ ਦੀ ਵਿਸ਼ੇਸ਼ ਧਾਰਮਿਕ, ਸਭਿਆਚਾਰਕ ਅਤੇ ਭਾਸ਼ਾਈ ਪਛਾਣਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਸੀ। ਸਨਮਾਨ ਲਈ ਦਬਾਅ ਪਾਉਣ ਲਈ ਅਮਰੀਕਾ ਦੇ ਯਤਨਾਂ ਦੀ ਅਗਵਾਈ ਕਰੇਗਾ। ਚੀਨ ਨੇ ਡੈਸਟ੍ਰੋ ਦੀ ਨਿਯੁਕਤੀ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਇੱਕ ਰਾਜਨੀਤਿਕ ਚਾਲ ਹੈ ਜਿਸਦਾ ਉਦੇਸ਼ ਤਿੱਬਤ ਨੂੰ ਭੜਕਾਉਣਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.