ਨਵੀਂ ਦਿੱਲੀ: ਭਗੌੜਾ ਮੇਹੁਲ ਚੌਕਸੀ (Mehul Choksi) ਦੀ ਡੋਮਿਨਿਕਾ ਤੋਂ ਪਹਿਲੀ ਤਸਵੀਰ (the-first-picture-of-mehul-choks)ਸਾਹਮਣੇ ਆਈ ਹੈ। ਮੇਹੁਲ ਚੌਕਸੀ ਡੋਮਿਨਿਕਾ 'ਚ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੀ ਕਸਟਡੀ 'ਚ ਹੈ। ਉਸ ਨੂੰ ਚਾਰ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੇਹੁਲ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਉਹ ਜੇਲ੍ਹ 'ਚ ਬੰਦ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿੰਨਾਂ ਚ ਮੌਹੁਲ ਚੌਕਸੀ (Mehul Choksi) ਜੇਲ੍ਹ ਤੋਂ ਆਪਣਾ ਹੱਥ ਬਾਹਰ ਕੱਢਕੇ ਦਿਖਾਉਂਦਾ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਦਿਖ ਰਿਹਾ ਕਿ ਉਸ ਦੇ ਹੱਥ 'ਤੇ ਸੱਟ ਲੱਗੀ ਹੈ। ਮੇਹੁਲ ਚੌਕਸੀ ਦੀਆਂ ਇਹ ਤਸਵੀਰਾਂ ਐਂਟੀਗੁਆ ਨਿਊਜ਼ਰੂਮ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਮੇਹੁਲ ਚੌਕਸੀ ਦਾ ਇਲਜ਼ਾਮ ਹੈ ਕਿ ਉਸ ਦੇ ਨਾਲ ਡੋਮਿਨਿਕਾ ਦੀ ਜੇਲ੍ਹ 'ਚ ਮਾਰਕੁੱਟ ਕੀਤੀ ਗਈ ਹੈ।
ਇਹ ਵੀ ਪੜੋ:ਬਿਹਾਰ:ਐਂਬੂਲੈਂਸ ਵਿਵਾਦ 'ਚ ਈਟੀਵੀ ਭਾਰਤ ਦੇ ਪੱਤਰਕਾਰ 'ਤੇ ਕੀਤੀ 10 ਪੰਨਿਆਂ ਦੀ FIR