ਰਿਚਮੰਡ: ਅਮਰੀਕਾ ਦੇ ਰਿਚਮੰਡ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਕ੍ਰਿਸਟੋਫਰ ਕੋਲੰਬਸ ਦੇ ਬੁੱਤ ਨੂੰ ਤੋੜ ਕੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਨਦੀ ਵਿੱਚ ਸੁੱਟ ਦਿੱਤਾ ਗਿਆ।
ਖ਼ਬਰਾਂ ਮੁਤਾਬਕ ਪ੍ਰਦਰਸ਼ਨਕਾਰੀ ਸ਼ਹਿਰ ਦੇ ਬਾਯਰਡ ਪਾਰਕ ਵਿਖੇ ਇਕੱਠੇ ਹੋਏ ਅਤੇ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਬੁੱਤ ਨੂੰ ਉਖਾੜ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਦੀ ਰਾਤ ਕਰੀਬ 8.30 ਵਜੇ ਰੱਸੀ ਦੀ ਮਦਦ ਨਾਲ ਬੁੱਤ ਨੂੰ ਜੜ੍ਹਾਂ ਤੋਂ ਉਖਾੜ ਦਿੱਤਾ ਅਤੇ ਉਸ ਦੀ ਥਾਂ ਸਪਰੇਅ ਨਾਲ ਲਿਖਿਆ ਕਿ ‘ਕੋਲੰਬਸ ਨਸਲਕੁਸ਼ੀ ਦਾ ਪ੍ਰਤੀਕ ਹੈ’। ਇਸ ਤੋਂ ਬਾਅਦ ਬੁੱਤ ਨੂੰ ਸਾੜ ਕੇ ਨਦੀ ਵਿੱਚ ਸੁੱਟ ਦਿੱਤਾ ਗਿਆ।
ਇਹ ਵੀ ਪੜ੍ਹੋ: ਕੋਵਿਡ-19 : ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 72.37 ਲੱਖ ਤੋਂ ਪਾਰ, 4.11 ਹਜ਼ਾਰ ਮੌਤਾਂ
ਸਥਾਨਕ ਅਖ਼ਬਾਰ ਮੁਤਾਬਕ ਪੁਲਿਸ ਉਸ ਸਮੇਂ ਪਾਰਕ ਵਿੱਚ ਮੌਜੂਦ ਨਹੀਂ ਸੀ, ਪਰ ਇਸ ਘਟਨਾ ਤੋਂ ਬਾਅਦ ਇੱਕ ਪੁਲਿਸ ਹੈਲੀਕਾਪਟਰ ਇਸ ਖੇਤਰ ਵਿੱਚ ਚੱਕਰ ਕੱਟਦਾ ਵੇਖਿਆ ਗਿਆ।
ਕੋਲੰਬਸ ਦਾ ਬੁੱਤ ਦਸੰਬਰ 1927 ਵਿੱਚ ਰਿਚਮੰਡ ਵਿੱਚ ਬਣਾਇਆ ਗਿਆ ਸੀ ਅਤੇ ਕ੍ਰਿਸਟੋਫਰ ਕੋਲੰਬਸ ਦੀ ਇਹ ਪਹਿਲੀ ਮੂਰਤੀ ਸੀ।