ਨਵੀਂ ਦਿੱਲੀ: ਅਮਰੀਕਾ ਦੇ ਟੈਕਸਸ 'ਚ ਇੱਕ ਜੁੜਵਾ ਇੰਜਣ ਵਾਲਾ ਟਰਬੋਪ੍ਰੌਪ ਨਿੱਜੀ ਜਹਾਜ਼ ਕਿੰਗ 350 ਕ੍ਰੈਸ਼ ਹੋ ਗਿਆ ਹੈ। ਇਸ ਜਹਾਜ਼ ਵਿੱਚ 10 ਲੋਕ ਸਵਾਰ ਸਨ ਅਤੇ ਸਾਰਿਆਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਜਹਾਜ਼ ਜਦੋਂ ਟੈਕਸਾਸ ਦੇ ਐਡਿਸਨ ਮਿਊਨਿਸਿਪਲ ਏਅਰਪੋਰਟ ਤੋਂ ਉਡਾਣ ਭਰ ਰਿਹਾ ਸੀ ਤਾਂ ਅਚਾਨਕ ਹੀ ਹੈਂਗਰ ਵਿੱਚ ਜਾ ਵੜਿਆ। ਇਸ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ ਅਤੇ ਇਸ ਵਿੱਚ ਸਵਾਰ 10 ਲੋਕਾਂ ਦੀ ਮੌਤ ਹੋ ਗਈ।
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਟਵੀਟ ਕਰਕੇ ਦੱਸਿਆ ਕਿ ਉਸ ਨੇ ਇੱਕ ਜੁੜਵਾ ਇੰਜਣ ਵਾਲੇ ਟਰਬੋਪ੍ਰੌਪ ਯਾਤਰੀ ਜਹਾਜ਼ ਕਿੰਗ 350 ਦੇ ਹਾਦਸਾ ਗ੍ਰਤਸ ਹੋਣ ਦੀ ਜਾਂਚ ਲਈ ਇੱਕ ਟੀਮ ਭੇਜੀ ਗਈ ਹੈ।