ETV Bharat / international

ਫੁੱਟਬਾਲ ਮੈਚ ਦੌਰਾਨ ਸ਼ਹੀਦ ਸੰਦੀਪ ਸਿੰਘ ਨੂੰ ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

author img

By

Published : Oct 1, 2019, 11:26 PM IST

ਅਮਰੀਕੀ ਪੁਲਿਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਸ਼ਹੀਦ ਸੰਦੀਪ ਸਿੰਘ ਧਾਲੀਵਾਲ ਨੂੰ ਟੈਕਸਾਸ ਵਿਖੇ ਫ਼ੁੱਟਬਾਲ ਮੈਚ ਦੌਰਾਨ ਸ਼ਰਧਾਂਜਲੀ ਦਿੱਤੀ ਗਈ।

ਫੁੱਟਬਾਲ ਮੈਚ ਦੌਰਾਨ ਸ਼ਹੀਦ ਸੰਦੀਪ ਸਿੰਘ ਨੂੰ ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਅਮਰੀਕਾ : ਟੈਕਸਾਸ ਦੇ ਐੱਨਜੀਐੱਲ ਸਟੇਡਿਅਮ ਵਿਖੇ ਇੱਕ ਫੁੱਟਬਾਲ ਮੈਚ ਖੇਡਿਆ ਗਿਆ। ਮੈਚ ਦੇਖਣ ਆਏ ਹਜ਼ਾਰਾਂ ਹੀ ਦਰਸ਼ਕਾਂ ਨੇ ਪਿਛਲੇ ਦਿਨੀਂ ਸ਼ਹੀਦ ਹੋਏ ਅਮਰੀਕੀ ਪੁਲਿਸ ਦੇ ਪਹਿਲੇ ਪੱਗੜੀਧਾਰੀ ਸਿੱਖ ਸੰਦੀਪ ਸਿੰਘ ਧਾਲੀਵਾਲ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ।

ਵੇਖੋ ਵੀਡੀਓ।

ਸਕੋਰ ਕਾਰਡ ਦਿਖਾਉਣ ਵਾਲੀ ਸਕਰੀਨ ਉੱਤੇ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਵੀ ਲਗਾਈ ਗਈ। ਇਸ ਦੌਰਾਨ ਸਟੇਡਿਅਮ ਵਿੱਚ ਹਾਜ਼ਰ ਲੋਕਾਂ ਨੇ 2 ਮਿੰਟ ਦਾ ਮੌਨ ਰੱਖ ਕੇ ਡਿਪਟੀ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ ਵਿੱਚ ਪੰਜਾਬ ਦੇ ਇਸ ਸਿੱਖ ਪੁਲਿਸ ਅਫ਼ਸਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਡਿਪਟੀ ਸੰਦੀਪ ਧਾਲੀਵਾਲ ਉਦੋਂ ਟ੍ਰੈਫਿਕ ਸਿਗਨਲ ਉੱਤੇ ਖੜੇ ਸਨ ਕਿ ਪਿੱਛੋਂ ਦੀ ਇੱਕ ਸਿਰ ਫਿਰੇ ਵਿਅਕਤੀ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ।

ਜਾਣਕਾਰੀ ਮੁਤਾਬਕ ਡਿਪਟੀ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੇ ਟੈਕਸਾਸ ਦੀ ਪੁਲਿਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਸਨ।

ਪੁਲਿਸ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਹ ਪੀਜ਼ਾ ਡਲਿਵਰੀ ਦਾ ਕੰਮ ਦਾ ਕਰਦੇ ਸਨ। ਉਨ੍ਹਾਂ ਨੇ ਪੁਲਿਸ ਵਿੱਚ ਪੱਗੜੀ ਬੰਨ੍ਹ ਕੇ ਨੌਕਰੀ ਕਰਨ ਲਈ ਬਹੁਤ ਲੰਬਾ ਸੰਘਰਸ਼ ਕੀਤਾ।

ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਮ੍ਰਿਤਕ ਦੇਹ ਸਸਕਾਰ 2 ਅਕਤੂਬਰ ਨੂੰ ਕੀਤਾ ਜਾਵੇਗਾ। ਰੱਬ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਦੁੱਖ ਮੰਨਣ ਦੀ ਤਾਕਤ ਦੇਵੇ।

Intro:
ਅੰਮ੍ਰਿਤਸਰ

ਬਲਜਿੰਦਰ ਬੋਬੀ

ਬੀਤੀ ਰਾਤ ਐਸ ਟੀ ਐਫ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਠਭੇਡ਼ ਹੋਈ ਜਿਸ ਵਿੱਚ 3 ਤਸਕਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਦੇ ਕਬਜ਼ੇ ਵਿੱਚੋ 5 AK 74, 10 ਮੈਗਜ਼ੀਨ, 200 ਜਿੰਦਾ ਕਾਰਤੂਸ, 1 ਪਿਸਤੌਲ, 20 ਰਾਊਂਡ, ਦੋ ਮੈਗਜ਼ੀਨ ਅਤੇ ਇਕ ਪਾਕਿਸਤਾਨੀ ਅਖਬਾਰ ਜਿਸ ਵਿੱਚ ਇਹ ਸਾਰੇ ਹਥਿਆਰ ਲਪੇਟੇ ਹੋਏ ਸਨ।

Body:ਐਸ ਟੀ ਐਫ ਦੇ ਏ ਆਈ ਜੀ ਰਸ਼ਪਾਲ ਸਿੰਘ ਨੇ ਕਿਹਾ ਕਿ ਬੀ ਐਸ ਐਫ ਅਤੇ ਐਸ ਟੀ ਐਫ ਦੇ ਸਾਂਝੇ ਓਪਰੈਸ਼ਨ ਦੌਰਾਨ ਇਹ ਹਥਿਆਰ ਬਾਰਡਰ ਤੋਂ ਫੜੇ ਗਏ ਹਨ। ਰਸ਼ਪਾਲ ਸਿੰਘ ਨੇ ਕਿਹਾ ਕਿ ਜੰਡਿਆਲਾ ਦੇ ਨਜ਼ਦੀਕ ਗੁਰਦਾਸਪੁਰੀਆ ਦੇ ਢਾਬੇ ਨਜ਼ਦੀਕ ਤਸਕਰਾਂ ਨਾਲ ਮੁਠਭੇੜ ਦੌਰਾਨ 3 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਨਿਸ਼ਾਨ ਦੇਹੀ ਤੇ ਇਹ ਹਥਿਆਰ ਬਾਰਡਰ ਦੇ ਨਜ਼ਦੀਕ ਬਰਾਮਦ ਕੀਤੇ ਗਏ।
Conclusion:
ਫੜੇ ਗਏ ਦੋਸ਼ੀਆ ਦੀ ਪਹਿਚਾਣ ਸੁਖਰਾਜ ਸਿੰਘ, ਭੁਪਿੰਦਰ ਸਿੰਘ, ਅਤੇ ਰਾਜਪਾਲ ਸਿੰਘ ਵਜੋਂ ਹੋਈ ਹੈ। ਫੜੇ ਗਏ ਦੋਸ਼ੀ ਪਹਿਲਾ ਵੀ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸਨ।

ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਦੋਸ਼ੀਆ ਕੋਲੋ ਪੁੱਛ ਗਿੱਛ ਕਰ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਸ਼ੀਆ ਦੇ ਪਾਕਿਸਤਾਨ ਨਾਲ ਲਿੰਕ ਹਨ । ਇਹਨਾਂ ਦੋਸ਼ੀਆ ਦੇ ਅੱਤਵਾਦੀਆਂ ਜਥੇਬੰਦੀਆਂ ਨਾਲ ਵੀ ਕੋਈ ਸਬੰਧ ਹੈ ਫਿਲਹਾਲ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.