ETV Bharat / international

ਮੇਸੀ ਹੋਏ ਭਾਵੁਕ, ਬਾਰਸੀਲੋਨਾ ਛੱਡਣ ਲਈ ਨਹੀਂ ਸੀ ਤਿਆਰ - ਸਫ਼ਲਤਾ ਦੀਆਂ ਨਵੀਆਂ ਉਚਾਈਆਂ

ਅਰਜਨਟੀਨਾ ਦੇ ਕ੍ਰਿਸ਼ਮਈ ਕਪਤਾਨ ਲਿਓਨਲ ਮੇਸੀ ਦਾ ਬਾਰਸੀਲੋਨਾ ਫੁੱਟਬਾਲ ਕਲੱਬ ਦੇ ਨਾਲ ਸਫ਼ਰ ਖਤਮ ਹੋ ਗਿਆ ਹੈ। ਆਪਣੇ ਵਿਦਾਈ ਸਮਾਰੋਹ ਦੌਰਾਨ, ਉਹ ਆਪਣੀਆਂ ਭਾਵਨਾਵਾਂ ਨੂੰ ਛੁਪਾ ਨਹੀਂ ਸਕਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ।

ਮੈਸੀ ਹੋਏ ਭਾਵੁਕ, ਬਾਰਸੀਲੋਨਾ ਛੱਡਣ ਲਈ ਨਹੀਂ ਸੀ ਤਿਆਰ

author img

By

Published : Aug 8, 2021, 7:00 PM IST

ਮੈਡਰਿਡ: ਮਸ਼ਹੂਰ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਨੇ ਐਤਵਾਰ ਨੂੰ ਬਾਰਸੀਲੋਨਾ ਕਲੱਬ ਵੱਲੋਂ ਆਯੋਜਿਤ ਵਿਦਾਈ ਸਮਾਰੋਹ ਵਿੱਚ ਕਿਹਾ, ਕਿ ਉਹ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਰੱਖ ਸਕਿਆ। ਇੱਥੇ ਕੈਂਪ ਨੌ ਸਟੇਡੀਅਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੈਸੀ ਆਪਣੇ ਸੰਬੋਧਨ ਤੋਂ ਪਹਿਲਾਂ ਭਾਵੁਕ ਹੋ ਕੇ ਰੋਣ ਲੱਗ ਪਏ।

ਉਸਨੇ ਕਿਹਾ, ਕਿ ਮੇਰੇ ਲਈ ਇੰਨੇ ਸਾਲ ਬਿਤਾਉਣ ਤੋਂ ਬਾਅਦ ਟੀਮ ਨੂੰ ਛੱਡਣਾ ਬਹੁਤ ਮੁਸ਼ਕਲ ਹੈ, ਮੈਂ ਇਸ ਦੇ ਲਈ ਤਿਆਰ ਨਹੀਂ ਸੀ। ਮੇਸੀ ਨੇ ਕਿਹਾ, ਕਿ ਉਹ ਇਹ ਸੁਣ ਕੇ ਦੁਖੀ ਹੋਏ, ਕਿ ਸਪੈਨਿਸ਼ ਲੀਗ ਦੇ ਵਿੱਤੀ ਨਿਯਮਾਂ ਨੇ ਕਲੱਬ ਦੇ ਨਾਲ ਨਵੇਂ ਇਕਰਾਰਨਾਮੇ 'ਤੇ ਦਸਤਖਤ ਕਰਨਾ ਅਸੰਭਵ ਬਣਾ ਦਿੱਤਾ ਹੈ।

ਮੇਸੀ ਨੇ ਬਾਰਸੀਲੋਨਾ ਦੇ ਨਾਲ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਉਸਨੇ ਬਹੁਤ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤੇ ਹਨ। ਮੇਸੀ ਬਾਰਸੀਲੋਨਾ ਲਈ 672 ਗੋਲ ਦੇ ਨਾਲ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਹੈ। ਉਸ ਨੇ ਕਲੱਬ ਨਾਲ 778 ਮੈਚ ਖੇਡੇ, ਜੋ ਕਿ ਇਕ ਰਿਕਾਰਡ ਹੈ। ਉਹ 520 ਮੈਚਾਂ ਵਿੱਚ 474 ਗੋਲ ਦੇ ਨਾਲ ਸਪੈਨਿਸ਼ ਲੀਗ ਵਿੱਚ ਚੋਟੀ ਦੇ ਸਕੋਰਰ ਵੀ ਹਨ।

ਇਹ ਵੀ ਪੜ੍ਹੋ:- Tokyo Olympics Medals :ਇੱਕ ਨਜ਼ਰ....ਟੋਕੀਓ ਓਲੰਪਿਕ ਵਿੱਚ ਮੈਡਲ ਲਿਆਉਣ ਵਾਲੇ ਖਿਡਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.