ETV Bharat / international

ਅਫਗਾਨਿਸਤਾਨ ਮੁੱਦੇ 'ਤੇ ਬੋਲੇ ਬਾਇਡਨ- ਮੈਨੂੰ ਕਿਸੇ 'ਤੇ ਭਰੋਸਾ ਨਹੀਂ - ਜੋ ਬਾਇਡਨ

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਨਿਕਾਸੀ ਮਿਸ਼ਨ ਨੂੰ 31 ਅਗਸਤ ਦੀ ਸਮਾਂ ਸੀਮਾ ਤੋਂ ਅੱਗੇ ਵਧਾਉਣ ਲਈ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਤਾਲਿਬਾਨ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਮੈਨੂੰ ਕਿਸੇ ਉੱਤੇ ਭਰੋਸਾ ਨਹੀਂ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ
author img

By

Published : Aug 23, 2021, 11:06 AM IST

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਐਤਵਾਰ ਨੂੰ ਕਿਹਾ ਕਿ ਉਹ ਆਪਣੇ ਫੌਜੀ ਅਧਿਕਾਰੀਆਂ ਨਾਲ ਅਫਗਾਨਿਸਤਾਨ ਵਿੱਚ ਨਿਕਾਸੀ ਮਿਸ਼ਨ ਨੂੰ 31 ਅਗਸਤ ਦੀ ਸਮਾਂ ਸੀਮਾ ਤੋਂ ਅੱਗੇ ਵਧਾਉਣ ਬਾਰੇ ਚਰਚਾ ਕਰ ਰਹੇ ਹਨ।

ਜੰਗ ਤੋਂ ਪ੍ਰਭਾਵਿਤ ਅਫਗਾਨਿਸਤਾਨ ਵਿੱਚ ਦੇਸ਼ ਦੇ ਵੱਡੇ ਨਿਕਾਸੀ ਯਤਨਾਂ ਦੇ ਦੌਰਾਨ ਵ੍ਹਾਈਟ ਹਾਉਸ ਦੇ ਸੰਬੋਧਨ ਦੌਰਾਨ ਉਨ੍ਹਾਂ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਅਤੇ ਫੌਜ ਵਿਚਾਲੇ ਨਿਕਾਸੀ ਦੀ ਸਮਾਂ ਸੀਮਾ ਵਧਾਉਣ ਬਾਰੇ ਗੱਲਬਾਤ ਚੱਲ ਰਹੀ ਹੈ, ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਸ਼ਾਇਦ ਇਸ ਨੂੰ ਅੱਗੇ ਨਾ ਵਧਾਉਣਾ ਪਏ।

ਪਰ ਉਨ੍ਹਾਂ ਸਮੇਂ ਦੇ ਅੰਦਰ ਇਸ ਪ੍ਰਕਿਰਿਆ ਦੇ ਪੂਰਾ ਹੋਣ 'ਤੇ ਸ਼ੱਕ ਵੀ ਪ੍ਰਗਟ ਕੀਤਾ। ਬਾਇਡਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅੱਤਵਾਦੀ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਨਿਰਦੋਸ਼ ਅਫਗਾਨੀਆਂ ਜਾਂ ਅਮਰੀਕੀ ਫੌਜੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਇਹ ਵੀ ਪੜ੍ਹੋ: ਤਾਲਿਬਾਨੀ ਆਖਰੀ ਕਿਲ੍ਹੇ ਨੂੰ ਜਿੱਤਣ ਲਈ ਨਿਕਲੇ, ਪੰਜਸ਼ੀਰ ਦੇ ਸ਼ੇਰਾਂ ਨੇ ਸੰਭਾਲਿਆ ਮੋਰਚਾ

ਤਾਲਿਬਾਨ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਮੈਨੂੰ ਕਿਸੇ ਉੱਤੇ ਭਰੋਸਾ ਨਹੀਂ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ।

ਉਨ੍ਹਾਂ ਕਿਹਾ, “ਅਸੀਂ ਆਈਐਸਆਈਐਸ-ਕੇ ਦੇ ਰੂਪ ਵਿੱਚ ਆਈਐਸਆਈਐਸ ਅਤੇ ਅਫਗਾਨ ਸਹਿਯੋਗੀ ਸਹਿਤ ਹੋਰ ਖਤਰਿਆਂ ਦੀ ਨਿਗਰਾਨੀ ਅਤੇ ਰੋਕਥਾਮ ਲਈ ਨਿਰੰਤਰ ਚੌਕਸ ਹਾਂ।”

ਦੱਸ ਦੇਈਏ ਕਿ ਪਿਛਲੇ ਹਫਤੇ ਤਾਲਿਬਾਨ ਦੁਆਰਾ ਕਾਬੁਲ ਉੱਤੇ ਤੇਜ਼ੀ ਨਾਲ ਕਬਜ਼ਾ ਕਰਨ ਦੇ ਬਾਅਦ, ਅਮਰੀਕਾ ਅਮਰੀਕੀਆਂ ਅਤੇ ਉਸਦੇ ਅਫਗਾਨ ਸਹਿਯੋਗੀ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਲਈ ਤੇਜ਼ੀ ਨਾਲ ਯਤਨ ਕਰ ਰਿਹਾ ਹੈ।

ਬਾਇਡਨ ਨੇ ਦੱਸਿਆ ਕਿ ਅਮਰੀਕਾ ਨੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ ਦੁਆਲੇ ਸੁਰੱਖਿਅਤ ਖੇਤਰ ਵਧਾ ਦਿੱਤਾ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਬਹੁਤ ਸਾਰੇ ਬਦਲਾਅ ਕੀਤੇ ਹਨ, ਜਿਨ੍ਹਾਂ ਵਿੱਚ ਏਅਰਪੋਰਟ ਅਤੇ ਸੁਰੱਖਿਅਤ ਜ਼ੋਨ ਦੇ ਆਲੇ ਦੁਆਲੇ ਪਹੁੰਚ ਵਧਾਉਣਾ ਸ਼ਾਮਲ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਬਾਇਡਨ ਨੇ ਸਾਰੇ ਅਮਰੀਕੀਆਂ ਅਤੇ ਸਹਿਯੋਗੀ ਯੁੱਧਗ੍ਰਸਤ ਦੇਸ਼ ਵਿੱਚੋਂ ਬਾਹਰ ਕੱਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ, ਬਾਇਡਨ ਨੇ ਕਿਹਾ ਕਿ ਕਾਬੁਲ ਤੋਂ ਲੋਕਾਂ ਨੂੰ ਕੱਢਣਾ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮੁਸ਼ਕਲ ਏਅਰਲਿਫਟਾਂ ਵਿੱਚੋਂ ਇੱਕ ਹੈ। ਅਮਰੀਕੀ ਫੌਜ ਨੇ 14 ਅਗਸਤ ਤੋਂ ਅਫਗਾਨਿਸਤਾਨ ਤੋਂ ਲਗਭਗ 25,100 ਅਤੇ ਜੁਲਾਈ ਦੇ ਅਖੀਰ ਤੋਂ ਲਗਭਗ 30,000 ਲੋਕਾਂ ਨੂੰ ਕੱਢਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.