ਅਮਰੀਕਾ: ਬੀਤੇ ਵੀਰਵਾਰ ਵ੍ਹਾਈਟ ਹਾਊਸ ਦੇ ਨੇੜੇ 33 ਸਾਲਾ ਇੱਕ ਭਾਰਤੀ ਨੇ ਖੁੱਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਵ੍ਹਾਈਟ ਹਾਊਸ ਦੇ ਕੋਲ ਮੈਰੀਲੈਂਡ ਵਿੱਚ ਬੈਥੇਸਡਾ ਦੇ 52 ਏਕੜ ਵਿੱਚ ਫੈਲੇ ਪਬਲਿਕ ਪਾਰਕ ਐਲਿਪਸ ਵਿੱਚ ਅਰਨਵ ਗੁਪਤਾ ਨਾਂਅ ਦੇ ਸਖ਼ਸ਼ ਨੇ ਖੁਦ ਨੂੰ ਅੱਗ ਲਗਾਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
-
At approximately 12:20 p.m. a man lit himself on fire on the Ellipse near 15th and Constitution Ave., Secret Service personnel are on scene assisting @NatlParkService and @usparkpolicepio in rendering first aid.
— U.S. Secret Service (@SecretService) May 29, 2019 " class="align-text-top noRightClick twitterSection" data="
">At approximately 12:20 p.m. a man lit himself on fire on the Ellipse near 15th and Constitution Ave., Secret Service personnel are on scene assisting @NatlParkService and @usparkpolicepio in rendering first aid.
— U.S. Secret Service (@SecretService) May 29, 2019At approximately 12:20 p.m. a man lit himself on fire on the Ellipse near 15th and Constitution Ave., Secret Service personnel are on scene assisting @NatlParkService and @usparkpolicepio in rendering first aid.
— U.S. Secret Service (@SecretService) May 29, 2019
ਯੂਨਾਇਟਿਡ ਸਟੇਟਸ ਪਾਰਕ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅੱਗ ਬੁਝਾਉਣ ਤੋਂ ਬਾਅਦ ਗੁਪਤਾ ਨੂੰ ਇੱਕ ਨਿਜੀ ਹਸਪਤਾਲ ਵਿੱਚ ਇਲਾਜ਼ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਅਮਰੀਕਾ ਖੁਫ਼ੀਆ ਸੇਵਾ ਵੱਲੋਂ ਜਾਰੀ ਕੀਤੇ ਗਏ ਇੱਕ ਟਵੀਟ ਮੁਤਾਬਕ, 'ਦੁਪਹਿਰ ਕਰੀਬ 12 ਵਜ ਕੇ 20 ਮਿਨਟ 'ਤੇ ਇਹ ਘਟਨਾ ਵਾਪਰੀ ਹੈ। ਖੁਫਿਆ ਸੇਵਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਫਸਟ ਏਡ ਵਿੱਚ ਨੈਸ਼ਨਲ ਪਾਰਕ ਸਰਵਿਸ ਅਤੇ ਯੂਐੱਸਪਾਰਕ ਪੁਲਿਸ ਨੇ ਮਦਦ ਕੀਤੀ।
ਪੁਲਿਸ ਮੁਤਾਬਕ ਗੁਪਤਾ ਦੇ ਪਰਿਵਾਰ ਨੇ ਬੁੱਧਵਾਰ ਸਵੇਰੇ ਉਸ ਦੇ ਲਾਪਤਾ ਹੋਣ ਦੀ ਇਤਲਾਹ ਦੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਲਈ ਇੱਕ ਪਬਲਿਕ ਸਹਾਇਤਾ ਨੋਟਿਸ ਜਾਰੀ ਕੀਤਾ ਸੀ। ਵਾਸ਼ਿੰਗਟਨ ਪੋਸਟ ਮੁਤਾਬਕ ਮ੍ਰਿਤਕ ਦੇ ਪਰਿਵਾਰ ਨੇ ਉਸ ਨੂੰ ਬੁਧਵਾਰ ਸਵੇਰੇ ਦੇ ਕਰੀਬ 9 ਵਜੇ ਕੇ 20 ਮਿੰਟ ਤੇ ਦੇਖਿਆ ਸੀ। ਜਦੋਂ ਉਹ ਵ੍ਹਾਈਟ ਹਾਊਸ ਤੋਂ 16 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਆਪਣੇ ਘਰ ਸਿੰਡੀ ਲੇਨ ਚੋਂ ਨਿਕਲਿਆ ਸੀ। ਵਾਸ਼ਿੰਗਟਨ ਡੀਸੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।