ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਸਮੇਂ ਅਮਰੀਕਾ ਸਭ ਤੋਂ ਵੱਧ ਇਸ ਲਾਗ ਦੀ ਲਪੇਟ ਵਿੱਚ ਹੈ। ਅਮਰੀਕਾ ਵਿੱਚ ਇੱਕ ਦਿਨ ਵਿੱਚ ਹੀ 24 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੀੜਤਾਂ ਦੀ ਗਿਣਤੀ 1,88,530 ਤੱਕ ਪਹੁੰਚ ਗਈ ਹੈ।
ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ। ਹੁਣ ਤੱਕ ਇਸ ਲਾਗ ਕਾਰਨ ਉੱਥੇ 3800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮਾਹਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਅਮਰੀਕਾ ਵਿੱਚ ਹਾਲਾਤ ਇਹੀ ਰਹੇ ਤਾਂ 240,000 ਮੌਤਾਂ ਤੈਅ ਹਨ।
ਅਮਰੀਕੀ ਰਾਸ਼ਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਕਿਹਾ ਕਿ ਸਮੁੱਚੇ ਦੇਸ਼ ਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਅਗਲੇ 2 ਹਫ਼ਤੇ ਮੁਸ਼ਕਲ ਭਰੇ ਹੋ ਸਕਦੇ ਹਨ। ਕੋਰੋਨਾ ਵਾਇਰਸ ਹੁਣ ਖ਼ਤਰਨਾਕ ਪੱਧਰ ਉੱਤੇ ਹੈ।
ਟਰੰਪ ਤੋਂ ਬਾਅਦ ਕੋਰੋਨਾ ਟਾਸਕ ਫੋਰਸ ਨਾਲ ਜੁੜੇ ਸਿਹਤ ਅਧਿਕਾਰੀ ਨੇ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਵਧ ਰਹੇ ਪ੍ਰਭਾਵਾਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ। ਵਿਗਿਆਨੀਆਂ ਨੇ ਜ਼ੋਰ ਦੇ ਕੇ ਕਿ ਕਿਹਾ ਕਿ ਸਮਾਜਿਕ ਦੂਰੀਆਂ ਦਾ ਸਹੀ ਢੰਗ ਨਾਲ ਪਾਲਣ ਕਰਕੇ ਅਜੇ ਵੀ ਲੱਖਾਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ।