ਸੈਨ ਫ੍ਰਾਂਸਿਸਕੋ: ਅਮਰੀਕਾ ਦੇ ਮਹਾਨ ਸਰਚ ਇੰਜਨ ਗੂਗਲ ਨੇ ਇੱਕ ਐਜੂਕੇਸ਼ਨਲ(ਵਿਦਿਅਕ) ਕੋਰੋਨਾ ਵਾਇਰਸ ਵੈਬਸਾਈਟ ਲਾਂਚ ਕੀਤੀ ਹੈ। ਇਸ ਵਿੱਚ ਮਹਾਂਮਾਰੀ ਬਾਰੇ ਸੁਰੱਖਿਆ ਅਤੇ ਅਧਿਕਾਰਤ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹਫ਼ਤਾ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਗੂਗਲ ਕੋਰੋਨਾ ਵਾਇਰਸ ਲਈ ਇੱਕ ਸਕ੍ਰੀਨਿੰਗ ਵੈਬਸਾਈਟ ਬਣਾਵੇਗਾ, ਜਿਸ ਨਾਲ ਲੋਕਾਂ ਨੂੰ ਟੈਸਟਿੰਗ ਸਾਈਟ ਵੱਲ ਨਿਰਦੇਸ਼ਤ ਕੀਤਾ ਜਾਵੇਗਾ।
ਗੂਗਲ ਨੇ ਇਕ ਬਲਾੱਗ ਪੋਸਟ ਵਿੱਚ ਕਿਹਾ ਕਿ ਵੈੱਬਸਾਈਟ google.com/covid19 ਸਿੱਖਿਆ, ਰੋਕਥਾਮ ਅਤੇ ਸਥਾਨਕ ਸਰੋਤਾਂ 'ਤੇ ਕੇਂਦ੍ਰਿਤ ਹੈ। ਇਸ ਦੇ ਜ਼ਰੀਏ ਲੋਕ ਕੋਵਿਡ-19 ਨਾਲ ਸਬੰਧਤ ਸਟੇਟ-ਅਧਾਰਤ ਜਾਣਕਾਰੀ, ਸੁਰੱਖਿਆ ਅਤੇ ਰੋਕਥਾਮ ਦੇ ਉਪਾਅ, ਖੋਜ ਅਤੇ ਰੁਝਾਨ ਦੇ ਸਰੋਤ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ਵਿੱਚ ਕੋਰੋਨਾ ਨਾਲ ਇੱਕ ਹੋਰ ਮੌਤ, ਪੀੜਤਾਂ ਦੀ ਗਿਣਤੀ 500 ਤੋਂ ਪਾਰ
ਕੰਪਨੀ ਨੇ ਕਿਹਾ, 'ਇਹ ਸਾਈਟ ਸ਼ਨੀਵਾਰ ਨੂੰ ਅਮਰੀਕਾ ਵਿੱਚ ਲਾਂਚ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸਾਈਟ ਹੋਰ ਭਾਸ਼ਾਵਾਂ ਅਤੇ ਦੇਸ਼ਾਂ ਵਿੱਚ ਵੀ ਉਪਲਬਧ ਹੋਵੇਗੀ ਅਤੇ ਜਦੋਂ ਹੋਰ ਸਰੋਤ ਉਪਲਬਧ ਹੋਣਗੇ ਤਾਂ ਅਸੀਂ ਵੈਬਸਾਈਟ ਨੂੰ ਅਪਡੇਟ ਕਰਾਂਗੇ।'
ਮਹੱਤਵਪੂਰਣ ਗੱਲ ਇਹ ਹੈ ਕਿ ਯੂਰਪ ਵਿੱਚ ਕੋਵਿਡ -19 ਕਾਰਨ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ, ਸਪੇਨ ਅਤੇ ਜਰਮਨੀ ਵਿੱਚ ਵੀ ਮਾਮਲਿਆਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।